ਨੈਸ਼ਨਲ ਕੰਜਿਊਮਰ ਅਵੈਅਰਨੈਸ ਗਰੁੱਪ ਨੇ ਰੇਲਵੇ ਤੇ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਤੋਂ 2 ਮਹੀਨੇ ਦੇ ਅੰਦਰ ਅੰਦਰ ਠੇਕੇਦਾਰ ਨੂੰ ਕੀਤੇ ਕੰਮ ਦੀ ਅਦਾਇਗੀ ਕੀਤੇ ਜਾਣ ਦੀ ਕੀਤੀ ਮੰਗ

ਨੈਸ਼ਨਲ ਕੰਜਿਊਮਰ ਅਵੈਅਰਨੈਸ ਗਰੁੱਪ ਨੇ ਰੇਲਵੇ ਤੇ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਤੋਂ 2 ਮਹੀਨੇ ਦੇ ਅੰਦਰ ਅੰਦਰ ਠੇਕੇਦਾਰ ਨੂੰ ਕੀਤੇ ਕੰਮ ਦੀ ਅਦਾਇਗੀ ਕੀਤੇ ਜਾਣ ਦੀ ਕੀਤੀ ਮੰਗ

ਸ਼੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) – ਪੰਜਾਬ ਸਰਕਾਰ ਅਤੇ ਜਨਰਲ ਮੈਨੇਜਰ ਉਤਰੀ ਰੇਲਵੇ ਬੜੋਦਾ ਹਾਉਸ ਨੇ ਮੁਕਤਸਰ ਜਲਾਲਾਬਾਦ ਰੋਡ ਦੇ ਫਾਟਕ ਨੰ:ਬੀ-30 ਤੇ ਫਲਾਈ ਅੋਵਰ ਬਣਾਉਣ ਦੀ ਬਾਕਾਇਦਾ ਮੰਨਜੂਰੀ ਮਿਤੀ 18 ਜਨਵਰੀ 2016 ਨੰੁ ਦਿਤੀ ਸੀ, ਇਸ ਸਬੰਧ ਵਿਚ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ (ਭੈ.ਮ) ਸ਼ਾਖਾ ਨੇ ਰੇਲਵੇ ਵਿਭਾਗ ਨੂੰ ਮਿਤੀ 02/12/2016 ਨੂੰ 10 ਕਰੋੜ 71 ਲੱਖ 19 ਹਜਾਰ ਰੁਪਏ ਰੇਲਵੇ ਪੋਰਸ਼ਨ ਦੇ ਹਿਸੇ ਵਿਚ ਆਉਦੇ ਫਲਾਈਅੋਵਰ ਦੀ ਉਸਾਰੀ ਲਈ ਜਮਾਂ ਕਰਵਾਏ ਸਨ। ਡਿਪਟੀ ਚੀਫ ਇੰਜੀਨੀਅਰ ਪੁੱਲ ਜਲੰਧਰ ਨੇ ਮਿਤੀ 01/08/2017 ਨੇ ਮੈਸ਼: ਡਰੋਨ ਕੰਸਟਰਕਸ਼ਨ ਕੰਪਨੀ ਬਠਿੰਡਾ ਨੂੰ ਮਿਤੀ 01/08/2017 ਨੂੰ ਰੇਲਵੇ ਪੋਰਸ਼ਨ ਦੇ ਕੰਮ ਦੀ ਅਲਾਟਮੈਂਟ ਪੱਤਰ ਜਾਰੀ ਕੀਤਾ ਅਤੇ ਮਿਤੀ 31/05/2018 ਨੂੰ ਰੇਲਵੇ ਵੱਲੋ ਕੰਮ ਪੂਰਾ ਕਰਨਾ ਸੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋ ਪੰਜਾਬ ਪੋਰਸ਼ਨ ਦੀਆ ਅਪਰੋਚਾ ਦਾ ਕੰੰਮ ਮੈਸ: ਭੁੱਲਰ ਕੰਸਟਰਕਸ਼ਨ ਕੰਪਨੀ, ਬਠਿੰਡਾ ਨੂੰ ਮਿਤੀ 16/01/2019 ਨੂੰ ਅਲਾਟਮੈਂਟ ਪੱਤਰ ਜਾਰੀ ਕੀਤਾ। ਪੰਜਾਬ ਪੋਰਸ਼ਨ ਦਾ ਕੰਮ ਪੂਰਾ ਕਰਨ ਦਾ ਸਮਾਂ 15 ਮਹੀਨੇ ਤਹਿ ਕੀਤਾ ਗਿਆ ਸੀ। ਜਿਲ੍ਹਾ ਪ੍ਰਸ਼ਾਸ਼ਨ ਵੱਲੋ ਰੇਲਵੇ ਕਰਾਸਿੰਗ ਨੰ: ਬੀ-30 ਮੁਕਤਸਰ-ਜਲਾਲਾਬਾਦ ਰੋਡ ਮਿਤੀ 13 ਫਰਵਰੀ 2019 ਨੂੰ ਪੱਕੇ ਤੋਰ ਤੇ ਪੁੱਲ ਦੀ ਉਸਾਰੀ ਲਈ ਬੰਦ ਕਰ ਦਿਤਾ ਪਰ ਸੀਵਰ ਲਾਇਨ, ਵਾਟਰ ਵਰਕਸ ਦੀ ਪਾਇਪ ਲਾਇਨ, ਖੰਬੇ ਸ਼ਿਫਟ ਅਤੇ ਦਰਖਤ ਵਗੈਰਾ ਸ਼ਿਫਟ ਨਾ ਹੋਣ ਦੀ ਸੂਰਤ ਵਿਚ ਫਲਾਈ ਅੋਵਰ ਦਾ ਕੰਮ ਲਮਕ ਗਿਆ। 25 ਮਾਰਚ 2020 ਕੋਵਿਗ-19 ਕਰਕੇ ਲਾਕ ਡਾਉਣ ਲਾਗੂ ਹੋਣ ਨਾਲ ਲੇਬਰ ਜਾਣ ਕਾਰਨ ਪੁੱਲ ਦਾ ਕੰਮ ਬੰਦ ਹੋ ਗਿਆ। ਮੈਸ: ਭੁੱਲਰ ਕੰਸਟਰਕਸ਼ਨ ਕੰਪਨੀ ਨੇ ਮਿਤੀ 4 ਸਤੰਬਰ 2020 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਉਹ ਹੁਣ ਤੱਕ 8 ਕਰੋੜ ਰੁਪਏ ਦਾ ਕੰਮ ਕਰ ਚੁੱਕੀ ਹੈ ਜਦਕਿ ਉਸ ਨੂੰ 2.34 ਕਰੋੜ ਰੁਪਏ ਦੀ ਹੀ ਪੇਮੇਂਟ ਹੋਈ ਹੈ। ਇਸ ਫਰਮ ਨੂੰ 17.60 ਕਰੋੜ ਰੁਪਏ ਦਾ ਕੰਮ ਅਲਾਟ ਹੋਇਆ ਹੈ ਜਦਕਿ ਪੁੱਲ ਤੇ 36 ਕਰੋੜ ਰਪਏ ਖਰਚ ਆਉਣ ਦੀ ਸੰਭਾਵਨਾ ਹੈ। ਨੈਸ਼ਨਲ ਕੰਜਿਉਮਰ ਅਵੇਰਨੈਸ ਗਰੁੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਰੇਲਵੇ ਤੇ ਲੋਕ ਨਿਰਮਾਨ ਵਿਭਾਗ ਪੰਜਾਬ ਸਰਕਾਰ ਨੂੰ ਲਿਖਤੀ ਨੋਟਿਸ ਦੇ ਕੇ ਮੰਗ ਕੀਤੀ ਹੈ ਕਿ 2 ਮਹੀਨੇ ਦੇ ਅੰਦਰ ਅੰਦਰ ਠੇਕੇਦਾਰ ਨੂੰ ਕੀਤੇ ਕੰਮ ਦੀ ਅਦਾਇਗੀ ਕੀਤੀ ਜਾਵੇ ਜੇਕਰ 2 ਮਹੀਨੇ ਦੇ ਅੰਦਰ ਠੇਕੇਦਾਰ ਨੂੰ ਪੇਮੈਂਟ ਨਾ ਕੀਤੀ ਗਈ ਤਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੇਲਵੇ ਦੇ ਠੇਕੇਦਾਰ ਨੇ ਦਸਿਆ ਕਿ ਉਹ ਆਪਣੇ ਰੇਲਵੇ ਹਿਸੇ ਦਾ ਕੰਮ 30 ਨਵੰਬਰ 2020 ਤੱਕ ਪੂਰਾ ਕਰ ਦੇਵੇਗਾ ਜਿਸ ਤੇ ਰੇਲਵੇ ਪੋਰਸ਼ਨ ਵਿਚ ਫੈਬਰੀਕੇਟਡ ਗਾਡਰ ਬਣ ਚੁੱਕੇ ਹਨ ਫੈਬਰੀਕੇਟਡ ਗਾਡਰ 55 ਫੱੁਟ ਲੰਬਾਈ ਦੇ ਬਣ ਕੇ ਅੰਬਾਲਾ ਫੈਕਟਰੀ ਵਿਚ ਤਿਆਰ ਹੋ ਚੁੱਕੇ ਹਨ ਇਸ ਮੋਕੇ ਤੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ ਮੀਤ ਪ੍ਰਧਾਨ ਭਵਰ ਲਾਲ ਸ਼ਰਮਾ ਜਨਰਲ ਸੱਕਤਰ ਗੋਬਿੰਦ ਸਿੰਘ ਦਾਬੜਾ ਸੱਕਤਰ ਸੁਦਰਸ਼ਨ ਸਿਡਾਨਾ ਸੰਗਠਨ ਸੱਕਤਰ ਜਸਵੰਤ ਸਿੰਘ ਬਰਾੜ ਵਿਤ ਸੱਕਤਰ ਸ਼ੁਭਾਸ ਚੱਕਤੀ ਅਤੇ ਪ੍ਰੈਸ ਸੱਕਤਰ ਕਾਲਾ ਸਿੰਘ ਬੇਦੀ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਪੁੱਲ ਦੀ ਉਸਾਰੀ ਵਿਚ ਦੇਰੀ ਕਾਰਨ ਦੁਕਾਨਦਾਰਾ ਦੇ ਕੰਮ ਤੇ ਬਹੁਤ ਅਸਰ ਪਿਆ ਹੈ ਇਸ ਲਈ ਠੇਕੇਦਾਰ ਨੂੰ ਜਲਦੀ ਅਦਾਇਗੀ ਕੀਤੀ ਜਾਵੇ ਤਾਂ ਜੋ ਪੁੱਲ ਦੀ ਉਸਾਰੀ ਦਾ ਕੰਮ ਜਲਦੀ ਪੂਰਾ ਕੀਤਾ ਜਾ ਸਕੇ।