ਨੈਸਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਤਹਿਤ ਲੋਕਾਂ ਨੂੰ ਕੀਤਾ ਗਿਆ ਜਾਗਰੂਕ 

ਲੋਕਾਂ ਨੂੰ ਜਾਗਰੂਕ ਕਰਦੀ ਟੀਮ।
ਗੁਰੂ ਹਰਸਹਾਏ (ਗੁਰਮੇਲ ਸਿੰਘ ਵਾਰਵਲ) – ਸਿਵਲ ਸਰਜਨ ਫਿਰੋਜਪੁਰ ਡਾ. ਨਵਦੀਪ ਸਿੰਘ ਅਤੇ ਡਾ. ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ.ਗੁਰੂਹਰਸਹਾਏ ਦੇ ਦਿਸਾ-ਨਿਰਦੇਸਾਂ ਅਨੁਸਾਰ ਬਲਾਕ ਗੁਰੂਹਰਸਹਾਏ ਅਧੀਨ ਪੈਂਦੇ ਹੈਲਥ ਐਂਡ ਵੈੱਲਨੈਸ ਸੈੰਟਰ ਥਾਰਾ ਸਿੰਘ ਵਾਲਾ ਵਿਖੇ ਮੈਡਮ ਬਿੱਕੀ ਕੌਰ ਬਲਾਕ ਐਕਸਟੈੰਸਨ ਐਜੂਕੇਟਰ ਨੇ ਨੈਸਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਤਹਿਤ ਡੈੰਗੂ,ਮਲੇਰੀਆ ਅਤੇ ਚਿਕੁਨਗੁਨੀਆ ਬਾਰੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ।ਕਿਉਂਕਿ ਬਰਸਾਤ ਦੇ ਮੌਸਮ ਵਿੱਚ  ਟੋਏ,ਗਮਲਿਆ,ਛੱਤਾਂ ਤੇ ਪਏ ਕਬਾੜ  ਆਦਿ ਵਿੱਚ ਪਾਣੀ ਭਰ ਜਾਂਦਾ ਹੈ।ਇਸ ਤੋ ਇਲਾਵਾ ਫਰਿਜਾਂ ਦੀਆ ਟਰੇਆ ,ਕੂਲਰ ,ਟਾਇਰਾ ਅਤੇ ਹਫਤੇ ਤੋਂ ਜਿਆਦਾ ਟਾਇਲਟ ਵਿੱਚ ਖੜੇ ਪਾਣੀ ਵਿੱਚ ਮੱਛਰ ਦਾ ਲਾਰਵਾ ਪੈਦਾ ਹੋ ਸਕਦਾ ਹੈ । ਇਸ ਤੋਂ ਬਚਾਅ ਲਈ ਆਲੇ- ਦੁਆਲੇ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ,ਖੜੇ ਪਾਣੀ ਵਿੱਚ ਕਾਲਾ ਸੜਿਆ ਤੇਲ ਜਰੂਰ ਪਾਇਆ ਜਾਵੇ । ਹਰ ਸੁੱਕਰਵਾਰ ਨੂੰ ਫਰਾਈਡੇ ਡਰਾਈਡੇ ਤਹਿਤ ਕੂਲਰਾਂ,ਫਰਿੱਜਾਂ ਦੀਆਂ ਟਰੇਆਂ,ਟੈੰਕੀਆਂ ਅਤੇ ਗਮਲਿਆਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਅਤੇ ਸੁਕਾਇਆ ਜਾਵੇ ।ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ,ਮੱਛਰ ਭਜਾਊ ਕਰੀਮਾਂ ਦੀ ਵਰਤੋਂ  ਅਤੇ ਸੌਣ ਵੇਲੇ ਮੱਛਰਦਾਨੀ ਲਗਾਓ ।ਬੁਖਾਰ ,ਥਕਾਵਟ ,ਸਰੀਰ ਦਰਦ ਆਦਿ ਹੋਵੇ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ।ਇਸ ਤੋਂ ਇਲਾਵਾ ਮਿਸਨ ਫਤਿਹ ਤਹਿਤ ਘਰ ਘਰ ਨਿਗਰਾਨੀ ਸਬੰਧੀ ਸਰਵੇ ਦੀ ਸਮੂਹ ਸਟਾਫ ਨੂੰ ਐਪ ਇੰਨਸਟਾਲ ਕਰਵਾਕੇ ਟਰੇਨਿੰਗ ਦਿੱਤੀ ਗਈ ।ਹਰੇਕ  ਆਸਾ ਵਰਕਰ ਆਪਣੇ ਏਰੀਏ ਦੇ ਸਾਰੇ ਤੀਹ ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀਆਂ ਜਾਂ ਕਿਸੇ ਵੀ ਉਮਰ ਦੇ ਵਿਅਕਤੀ ਜੋ ਲੰਬੇ ਸਮੇਂ ਤੋਂ ਕਿਸੇ ਵੀ ਬਿਮਾਰੀ ਨਾਲ ਪੀੜਤ ਹੋਣ ਦਾ ਸਰਵੇਖਣ ਕਰਨਗੀਆ ਅਤੇ ਸਾਰਾ ਡਾਟਾ ਆਨਲਾਈਨ ਅਪਲੋਡ ਕੀਤਾ ਜਾਵੇਗਾ ।ਜੇਕਰ ਸਰਵੇ ਦੌਰਾਨ ਕਿਸੇ ਵਿਅਕਤੀ ਨੂੰ ਫਲੂ ਦੇ ਲੱਛਣ ਪਾਏ ਜਾਣ ਤਾਂ ਉਨ੍ਹਾਂ ਦੀ ਜਲਦ ਤੋਂ ਜਲਦ ਸੈੰਪਲਿੰਗ ਸੀ.ਐਚ.ਸੀ.ਗੁਰੂਹਰਸਹਾਏ ਵਿਖੇ ਕਰਵਾਈ ਜਾਵੇ ।ਇਸ ਮੌਕੇ ਨਰੇਸ ਕੁਮਾਰ ਸੀ.ਐਚ.ਓ. , ਅਮਿਤ ਕੁਮਾਰ ,ਏ.ਐਨ.ਐਮ.ਮੈਡਮ ਪਰਮਜੀਤ ਕੌਰ ਅਤੇ ਵੀਨਾ ਰਾਣੀ, ਆਸਾ ਫੈਸਲੀਟੇਟਰ  ਬਲਵਿੰਦਰ ਕੌਰ, ਸਮੂਹ ਆਸਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ ।