ਪੰਜਾਬ ‘ਚ ਕੋਰੋਨਾ ਅੰਕੜਾ 9 ਹਜ਼ਾਰ ਤੋਂ ਪਾਰ, 230 ਮੌਤਾਂ

ਅੱਜ ਪੰਜਾਬ ‘ਚ 298 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 9094 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 6277 ਮਰੀਜ਼ ਠੀਕ ਹੋ ਚੁੱਕੇ, ਬਾਕੀ 2587 ਮਰੀਜ ਇਲਾਜ਼ ਅਧੀਨ ਹਨ। ਪੀੜਤ 58 ਮਰੀਜ਼ ਆਕਸੀਜਨ ਅਤੇ 7 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਹੁਣ ਤੱਕ 230 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 8 ਮੌਤਾਂ ‘ਚ 4 ਲੁਧਿਆਣਾ, 2 ਜਲੰਧਰ, 1 ਕਪੂਰਥਲਾ, 1 ਪਟਿਆਲਾ ਅਤੇ 1 ਗੁਰਦਾਸਪੁਰ ਤੋਂ ਰਿਪੋਰਟ ਹੋਈਆਂ ਹਨ। ਭਾਰਤ ਚ ਹੁਣ ਤੱਕ 9 ਲੱਖ, 79 ਹਜ਼ਾਰ, 719 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 6 ਲੱਖ, 19 ਹਜ਼ਾਰ, 193 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 25101 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ ਦੁਨੀਆਂ ਭਰ ਚ 1 ਕਰੋੜ, 37 ਲੱਖ, 42 ਹਜ਼ਾਰ, 525 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 81 ਲੱਖ, 91 ਹਜ਼ਾਰ, 951 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 5 ਲੱਖ, 88 ਹਜ਼ਾਰ 1 ਲੋਕਾਂ ਦੀ ਜਾਨ ਜਾ ਚੁੱਕੀ ਹੈ।