ਪੂਰਾ ਭਾਅ ਨਾ ਮਿਲਣ ਕਾਰਨ ਸੱਤ ਏਕੜ ਸਬਜ਼ੀ ਦੀ ਕੀਤੀ ਵਾਹੀ 

ਲਹਿਰਾਗਾਗਾ, (ਪੰਜਾਬੀ ਸਪੈਕਟ੍ਰਮ ਸਰਵਿਸ) – ਵਿਸਵ ਪੱਧਰ ਤੇ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਕਾਰਨ  ਲੱਗੇ ਵਿਸ਼ਵ ਵਿੱਚ ਕਰਫ਼ਿਉ ਤਾਲਾਬੰਦੀ ਦਾ ਅਸਰ ਸਬਜ਼ੀ ਉਤਪਾਦਕਾ ਬਹੁਤ ਹੀ ਮਾਰੂ ਪ੍ਰਭਾਵ ਪਿਆ ਹੈ ਨੇੜਲੇ ਪਿੰਡ ਘੋੜੇਨਵ ਦੇ ਕਿਸਾਨ ਅਮਨ ਸਿੰਘ ਨੇ ਤਕਰੀਬਨ ਦਸ ਏਕੜ ਜਮੀਨ ਪਿਛਲੇ ਸਾਲ ਠੇਕੇ ਤੇ ਲੈ ਕੇ ਉਸ ਵਿੱਚ ਸਬਜ਼ੀ ਲਗਾਈ ਹੋਈ ਸੀ ਅੱਜ ਉਸ ਨੂੰ ਸਬਜ਼ੀ ਮੰਡੀ ਵਿੱਚ ਸਬਜ਼ੀ ਦਾ ਪੂਰਾ ਭਾਅ ਨਾ ਮਿਲਣ ਕਾਰਨ ਉਸ ਨੇ ਸੱਤ ਏਕੜ ਦੇ ਕਰੀਬ ਚੋਲਾਫ਼ਲੀ, ਮੂਲੀ, ਬੈਂਗਨੀ ,ਭਿੰਡੀ ਅਤੇ ਕੱਦੂ ਦੀ ਵਾਹੀ ਕਰ ਦਿੱਤੀ ਇਸ ਮੌਕੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਓਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਤਾਲਾਬੰਦੀ ਕਰਕੇ ਮੈਰਿਜ਼ ਪੈਲਿਸ, ਰੈਸਟੋਰੈੱਟ, ਹੋਟਲ,ਅਤੇ ਵੱਡੇ ਢਾਬੇ ਬੰਦ ਹਨ ਇਹਨਾਂ ਵਿੱਚ ਹੀ ਸਬਜ਼ੀ ਦੀ ਖਪਤ ਹੁੰਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵਿਆਹ, ਭੋਗ, ਅਤੇ ਹੋਰ ਸਮਾਗਮਾਂ ਵਿੱਚ ਬੰਦ ਕੀਤੇ ਗਏ ਹਨ ਜਿੰਨਾ ਦਾ ਅਸਰ ਸਬਜ਼ੀ ਉਤਪਾਦਕਾ ਤੇ ਬਹੁਤ ਮਾੜਾ ਪਿਆ ਹੈ ਉਹਨਾਂ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਹਰ ਇੱਕ ਸਬਜ਼ੀ ਦਾ ਰੇਟ ਇੱਕ ਰੁਪਏ ਤੋਂ ਲੈ ਕੇ ਚਾਰ ਰੁਪਏ ਤੱਕ ਹੀ ਰਹਿ ਗਿਆ ਹੈ ਉਹਨਾਂ ਨੇ ਕਿਹਾ ਕਿ ਸਬਜ਼ੀ ਦੀ ਤੁੜਵਾਈ ਬਹੁਤ ਮਹਿੰਗੀ ਪੈ ਰਹੀ ਹੈ ਉਹਨਾਂ ਨੇ ਕਿਹਾ ਕਿ ਸਬਜ਼ੀ ਮੰਡੀ ਪੁੱਛਦਾ ਹੀ ਨਹੀਂ ਸਬਜ਼ੀ ਨੂੰ ਤਰਲੈ ਪਾ ਪਾ ਕੇ ਵੇਚਣੀ ਪੈਂਦੀ ਹੈ ਪਰ ਜੋ ਮੰਡੀ ਵਿੱਚੋ ਸਬਜ਼ੀ ਖਰੀਦ ਕੇ ਵੇਚਦਾ ਹੈ ਉਹ ਉਤਪਾਦਕ  ਤੋਂ ਜਅਿਾਦਾ ਮੁਨਾਫ਼ਾ ਕਮਾ ਲੈਂਦਾ ਹੈ ਕਿਸਾਨ ਤੋਂ ਖਰੀਦੀ ਮੰਡੀ ਚਾਰ ਰੁਪਏ ਕਿੱਲੋ ਚੋਲਾਫ਼ਲੀ  ਬਜ਼ਾਰ ਵਿੱਚ ਵੀਹ ਰੁਪਏ ਕਿੱਲੋ ਵਿਕਦੀ ਹੈ ਕਿਸਾਨ ਦਿਨੋਂ ਦਿਨ ਮਹਿੰਗਾਈ ਦੀ ਮਾਰ ਹੇਠ ਪਿਸ ਰਿਹਾ ਹੈ ਅਤੇ ਵਪਾਰੀ ਦਿਨੋਂ ਦਿਨ ਖੁਸ਼ਹਾਲ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਵਿੱਚ ਇੱਕ ਵੀ ਕਿਸਾਨ ਸਬਜ਼ੀ ਲਾਉਂਦਾ ਹੈ ਤਾਂ ਉਸ ਨਾਲ ਬਹੁਤ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ਪਰ ਹੁਣ ਤਾਂ ਮਜ਼ਦੂਰਾਂ ਦੀ ਮਜ਼ਦੂਰੀ ਵੀ ਪੱਲਿਓਂ ਪੈ ਰਹੀ ਸੀ ਤਾਂ ਹੀ ਮਜ਼ਬੂਰ ਹੋ ਕੇ ਸਬਜ਼ੀ ਦੀ ਵਾਹੀ ਕੀਤੀ ਹੈ ਅਤੇ ਹੁਣ ਜ਼ੀਰੀ ਲਾਉਣ ਬਾਰੇ ਸੋਚ ਰਹੇ ਹਾਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਭਾਈ ਕੀ ਪਿਸੋਰ ਨਾਲ ਗੱਲਬਾਤ ਕਰਦਿਆਂ ਓਹਨਾਂ ਨੇ ਕਿਹਾ ਕਿ ਕੋਰੋਨਾਂ ਵਾਇਰਸ ਦੀ ਭਿਆਨਕ ਬਿਮਾਰੀ ਦਾ ਹਰ ਇੱਕ ਤੇ ਅਸਰ ਪਿਆ ਹੈ ਹਰ ਇੱਕ ਦਾ ਕੰਮ ਠੱਪ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਬਜ਼ੀ ਉਤਪਾਦਕਾ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਸਬਜ਼ੀ ਨੂੰ ਵੀ ਮੰਡੀ ਕਰਨ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਸਬਜ਼ੀ ਉਤਪਾਦਕਾ ਨੂੰ ਸਹੀ ਭਾਅ ਮਿਲ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਭਾਸਣਾ ਵਿੱਚ ਤਾਂ ਬਦਲਵੀਆਂ ਫਸਲਾਂ ,ਸਬਜ਼ੀਆਂ ,ਬਾਗਬਾਨੀ ,ਤਰਾਂ ਦੇ ਖੇਤੀ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਪਰ ਜੇਕਰ ਕੋਈ ਕਿਸਾਨ ਵੱਖਰੀ ਖੇਤੀ ਕਰਦਾ ਹੈ ਤਾਂ ਉਸ ਨੂੰ ਸਹੀ ਭਾਅ ਨਹੀਂ ਮਿਲਦਾ ਅਤੇ ਨਾ ਹੀ ਉਸਨੂੰ ਮੰਡੀ ਵਿੱਚ ਕੋਈ ਪੁੱਛਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨ ਦੀ ਫ਼ਸਲ ਦਾ ਸਹੀ ਮੁੱਲ ਕਿਸਾਨ ਨੂੰ ਮਿਲੇ ਤਾਂ ਹੀ ਪੰਜਾਬ ਦਾ ਕਿਸਾਨ ਜਿਉਂਦਾ ਰਹਿ ਸਕਦਾ ਹੈ।