ਪ੍ਰੇਮੀ ਨੇ ਹੀ ਕੀਤਾ ਸੀ ਪ੍ਰੇਮਿਕਾ ਦਾ ਕਤਲ, ਪੁਲਿਸ ਨੇ ਕੀਤਾ ਕਾਬੂ

ਕਾਬੂ ਕੀਤਾ ਗਿਆ ਦੋਸ਼ੀ ਪੁਲਿਸ ਪਾਰਟੀ ਦੇ ਨਾਲ।
ਬਾਘਾਪੁਰਾਣਾ,  (ਪੰਜਾਬੀ ਸਪੈਕਟ੍ਰਮ ਸਰਵਿਸ)- 28 ਜੁਲਾਈ 2019 ਨੂੰ ਥਾਣਾ ਬਾਘਾਪੁਰਾਣਾ ਹੇਠਲੇ ਪਿੰਡ ਲੰਗਿਆਨਾ ਨਵਾਂ ਦੀ ਰਹਿਣ ਵਾਲੀ ਵਿਧਵਾ ਔਰਤ ਬਲਜਿੰਦਰ ਕੌਰ ਨੇ ਆਪਣੀ ਲੜਕੀ ਹਰਪ੍ਰੀਤ ਕੌਰ ਵਲੋਂ ਖ਼ੁਦਕੁਸ਼ੀ ਕਰਨ ਸੰਬੰਧੀ ਲੜਕੀ ਦੇ ਪਤੀ ਅਤੇ ਸੱਸ ਦੇ ਵਿਰੁੱਧ ਮਾਮਲਾ ਦਰਜ ਕਰਾਇਆ ਸੀ। ਇਸ ਮਾਮਲੇ ਦੀ ਗੁੱਥੀ ਅੱਜ ਡੀ. ਐੱਸ. ਪੀ. ਜਸਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸੁਲਝਾ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਮਿ੍ਰਤਕਾ ਦੇ ਪ੍ਰੇਮੀ ਲਵਪ੍ਰੀਤ ਸਿੰਘ ਉਰਫ਼ ਲਵੀ ਨੂੰ ਕਾਬੂ ਕਰਕੇ ਉਸ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ।