ਪੰਜਾਬ ਵਿੱਚ ਵਧੇਗਾ ਕਰਫ਼ਿਊ? ਸਰਕਾਰ ਨੇ ਲਿਆ ਵੱਡਾ ਫੈਸਲਾ ਵਾਪਿਸ

ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕਰਫ਼ਿਊ ਅੱਗੇ ਵਧਾਉਣ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਰ ਕੁੱਝ ਮੀਡੀਆ ਅਦਾਰਿਆਂ ਵੱਲੋਂ ਕਿਸੇ ਗਲਤਫਹਿਮੀ ਕਾਰਨ ਕਰਫਿਊ ਦੀ ਤਰੀਕ ਅੱਗੇ ਵਧਾਉਣ ਬਾਰੇ ਆਖਿਆ ਜਾ ਰਿਹਾ ਹੈ। ਇਸ ਦੇ ਲਈ ਘਰ ਬੈਠ ਕੇ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 30 ਅਪ੍ਰੈਲ ਤੱਕ ਘਰ ਬੈਠ ਕੇ ਕੰਮ ਕਰਨ ਦੀ ਐਡਵਾਈਜ਼ਰੀ ਵੀ ਵਾਪਸ ਲੈ ਲਈ ਹੈ। ਇਸ ਸਬੰਧੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਡੀਆ ‘ਚ ਇਸ ਅਡਵਾਈਜ਼ਰੀ ਦਾ ਗਲਤ ਮਤਲਬ ਲਿਆ ਗਿਆ ਅਤੇ ਜਿਸ ਕਾਰਨ ਹੁਣ ਇਹ ਅਡਵਾਈਜ਼ਰੀ ਵੀ ਵਾਪਸ ਲਈ ਗਈ ਹੈ। ਫਿਲਹਾਲ ਸਰਕਾਰ ਵੱਲੋਂ ਸੂਬੇ ਅੰਦਰ ਕਰਫਿਊ ਵਧਾਉਣ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਵਰਕ ਫਰਾਮ ਹੋਮ ਵਾਲਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਜਿਸ ਵਿਚ ਕੁੱਝ ਤਕਨੀਕੀ ਸ਼ਬਦਾਵਲੀ ਦੀ ਗ਼ਲਤੀ ਕਰ ਕੇ ਇਸ ਨੂੰ ਵਾਪਸ ਲੈ ਲਿਆ ਗਿਆ ਹੈ।ਪੰਜਾਬ ਵਿਚ ਫ਼ਿਲਹਾਲ ਕਰਫ਼ਿਊ ਵਧਾਉਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ । ਸਰਕਾਰ ਨੇ ਮੁਲਾਜ਼ਮਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਸਨ ਕਿ ਉਹ 30 ਅਪ੍ਰੈਲ ਤੱਕ ਵਰਕ ਫਰਾਮ ਹੋਮ ਸੇਵਾ ਕਰਨਗੇ। ਹੁਣ ਇਹ ਹੁਕਮ ਵੀ ਸਰਕਾਰ ਨੇ ਵਾਪਸ ਲੈ ਲਏ ਹਨ। ਇਹ ਜਾਣਕਾਰੀ ਸੀ ਐੱਮ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਦਿੱਤੀ ਹੈ।ਲੌਕਡਾਉਨ ਦੇ ਸੰਬੰਧ ਵਿਚ ਪ੍ਰਧਾਨ ਮੰਤਰੀ 11 ਅਪ੍ਰੈਲ ਨੂੰ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ ਇਸ ਤੋਂ ਬਾਅਦ ਹੀ ਕੋਈ ਨਿਰਣਾ ਲਿਆ ਜਾ ਸਕਦਾ ਹੈ।