ਫਤਿਹਗੜ ਸਾਹਿਬ, ਸ਼੍ਰੀ ਹਜ਼ੂਰ ਸਾਹਿਬ ਤੋਂ ਆਏ 13 ਸ਼ਰਧਾਲੂਆਂ ਚੋਂ 6 ਨੂੰ ਕੋਰੋਨਾ ਪੌਜ਼ੇਟਿਵ

ਕੋਰੋਨਾਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ ਹੁਣ ਸੂਬੇ ‘ਚ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ‘ਤੇ ਕੋਰੋਨਾ ਦੀ ਮਾਰ ਪੈ ਰਹੀ ਹੈ। ਫਤਿਹਗੜ ਸਾਹਿਬ ‘ਚ ਕੋਰੋਨਾਵਾਇਰਸ (Coronavirus) ਦਾ ਕਹਿਰ ਅਜੇ ਵੀ ਜਾਰੀ ਹੈ ਹੁਣ ਸੂਬੇ ‘ਚ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ‘ਤੇ ਕੋਰੋਨਾ ਦੀ ਮਾਰ ਪੈ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਸ੍ਰੀ ਫਤਿਹਗੜ ਸਾਹਿਬ ‘ਚ ਹਜ਼ੂਰ ਸਾਹਿਬ ਤੋਂ ਆਏ 13 ਸ਼ਰਧਾਲੂਆਂ ਚੋਂ ਕਰੀਬ ਛੇ ਸ਼ਰਧਾਲੂਆਂ (pilgrims) ਦੀ ਕੋਵਿਡ-19 ਰਿਪੋਰਟ ਪੌਜ਼ੇਟਿਵ (corona positive) ਆਈ ਹੈ।

ਇਹ ਸ਼ਰਧਾਲੂ 29 ਅਪਰੈਲ ਨੂੰ ਦੇਰ ਸ਼ਾਮ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਪਹੁੰਚੇ ਅਤੇ ਬੀਤੇ ਦਿਨ ਇਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸੀ।