ਬਜ਼ੁਰਗ ਜੋੜੇ ਨੂੰ ਜ਼ਖਮੀ ਕਰਕੇ ਲੁਟੇਰੇ ਘਰ ‘ਚੋਂ ਕੀਮਤੀ ਸਮਾਨ ਚੋਰੀ ਕਰ ਕੇ ਹੋਏ ਫ਼ਰਾਰ

ਟਾਂਗਰਾ (ਅੰਮਿ੍ਰਤਸਰ),  (ਪੰਜਾਬੀ ਸਪੈਕਟ੍ਰਮ ਸਰਵਿਸ)- ਪਿੰਡ ਖਲਚੀਆਂ ਵਿਖੇ ਬੀਤੀ ਰਾਤ 4-5 ਹਥਿਆਰਬੰਦ ਲੁਟੇਰੇ ਦੋ ਬਜ਼ੁਰਗ ਅਤੇ ਇਕ ਬਜ਼ੁਰਗ ਔਰਤ ਨੂੰ ਗੰਭੀਰ ਰੂਪ ‘ਚ ਫੱਟੜ ਕਰ ਕੇ ਉਨ੍ਹਾਂ ਦੇ ਘਰੋਂ ਕੀਮਤੀ ਸਮਾਨ ਚੋਰੀ ਕਰ ਕੇ ਲੈ ਗਏ। ਥਾਣਾ ਖਲਚੀਆਂ ਦੇ ਐੱਸ.ਐੱਚ.ਓ ਸੁਖਦੇਵ ਸਿੰਘ ਸਬ ਇੰਸਪੈਕਟਰ ਤੇਜਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਬਜ਼ੁਰਗ ਜੋੜੇ ਨੂੰ ਜ਼ਖਮੀ ਕਰ ਕੇ ਉਸ ਦੇ ਘਰੋਂ ਕੀਮਤੀ ਸਮਾਨ ਚੋਰੀ ਕਰ ਲੁਟੇਰੇ ਲੈ ਗਏ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਬਜ਼ੁਰਗ ਜੋੜਾ ਜੇਰੇ ਇਲਾਜ ਹੈ।