ਬੱਸ ਸਟੈਂਡ ਰਾਏਕੋਟ ਦੇ ਬਾਹਰੋਂ ਮਿਲਿਆ ਗ਼ਾਇਬ ਹੋਇਆ ਕੋਰੋਨਾ ਪਾਜ਼ੀਟਿਵ ਨੌਜਵਾਨ

ਕੈਪਸ਼ਨ-ਗਾਇਬ ਹੋਏ ਕਰੋਨਾ ਪਾਜੀਟਿਵ ਨੌਜਵਾਨ ਨੂੰ ਲਿਜਾਂਦੀ ਹੋਈ ਟੀਮ।
ਰਾਏਕੋਟ, (ਪੰਜਾਬੀ ਸਪੈਕਟ੍ਰਮ ਸਰਵਿਸ) – ਪੁਲਿਸ ਅਤੇ ਸਿਹਤ ਵਿਭਾਗ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦ ਕੋਰੋਨਾ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਤੋਂ ਘਰੋਂ ਗ਼ਾਇਬ ਹੋਇਆ ਤਲਵੰਡੀ ਰਾਏ ਪਿੰਡ ਦਾ ਨੌਜਵਾਨ ਅੱਜ ਸਵੇਰੇ ਰਾਏਕੋਟ ਦੇ ਬੱਸ ਸਟੈਂਡ ਤੋਂ ਮਿਲ ਗਿਆ । ਪਿੰਡ ਤਲਵੰਡੀ ਰਾਏ ਦੇ ਸਰਪੰਚ ਜਸਪ੍ਰੀਤ ਸਿੰਘ ਜੱਸੀ ਵੱਲੋਂ ਇਸ ਦੀ ਸੂਚਨਾ ਥਾਣਾ ਸਦਰ ਰਾਏਕੋਟ ਦੇ ਮੁਖੀ ਨਿਧਾਨ ਸਿੰਘ ਨੂੰ ਦਿੱਤੀ ਗਈ ਜਿਸ ਉਪਰੰਤ ਪੁਲਿਸ ਨੇ ਉਕਤ ਜਗ੍ਹਾ ਨੂੰ ਘੇਰਾ ਪਾ ਲਿਆ ਅਤੇ ਇਸ ਦੀ ਸੂਚਨਾ ਐੱਸ.ਐਮ.ਓ ਸੁਧਾਰ ਨੂੰ ਦਿੱਤੀ ਗਈ ਜਿਸ ਤੇ ਸੁਧਾਰ ਸਿਵਲ ਹਸਪਤਾਲ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਉਕਤ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ‘ਚ ਇਲਾਜ ਲਈ ਭੇਜ ਦਿੱਤਾ।