ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਦਾ ਦੇਹਾਂਤ, ਫਿਟਨੈੱਸ ਜਗਤ ‘ਚ ਛਾਈ ਸੋਗ ਦੀ ਲਹਿਰ

ਫ਼ਤਹਿਗੜ੍ਹ ਸਾਹਿਬ, (ਪੰਜਾਬੀ ਸਪੈਕਟ੍ਰਮ ਸਰਵਿਸ):  ਮਸ਼ਹੂਰ ਬਾਡੀ ਬਿਲਡਰ ਅਤੇ ਕਬੱਡੀ ਖਿਡਾਰੀ ਸਤਨਾਮ ਖੱਟੜਾ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਫਿਟਨੈੱਸ ਜਗਤ ‘ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ 31 ਸਾਲਾ ਸਤਨਾਮ ਖੱਟੜਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਖੱਟੜਾ ਫ਼ਤਹਿਗੜ੍ਹ ਦੇ ਪਿੰਡ ਭੱਲਮਾਜਰਾ ਦਾ ਰਹਿਣ ਵਾਲਾ ਸੀ ਅਤੇ ਉਹ ਵਧੇਰੇ ਕਰਕੇ ਨਾਭਾ ਦੇ ਪਿੰਡ ਤਰਖੇੜੀ ਵਾਲੇ ਘਰ ‘ਚ ਰਹਿੰਦਾ ਸੀ। ਸਤਨਾਮ ਖੱਟੜਾ ਪੰਜਾਬ ‘ਚ ਵੱਡੇ ਡੋਲਿਆਂ ਕਰ ਕੇ ਜਾਣਿਆ ਜਾਂਦਾ ਸੀ ਅਤੇ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ। ਦੱਸ ਦਈਏ ਕਿ ਖੱਟੜਾ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਮਸ਼ਹੂਰ ਸੀ।