ਮਾਨਸਾ ‘ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਮੌਤਾਂ, 5 ਗੰਭੀਰ ਜਖਮੀ

ਮਾਨਸਾ, (ਪੰਜਾਬੀ ਸਪੈਕਟ੍ਰਮ ਸਰਵਿਸ) ਮਾਨਸਾ ਦੇ ਸਰਸਾ ਰੋਡ ਉਤੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਕੇ ਉਤੇ ਹੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਜਦ ਕਿ ਇਸ ਹਾਦਸੇ ਵਿੱਚ ਪੰਜ ਵਿਅਕਤੀ ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਮਾਨਸਾ ਦੇ ਸਿਰਸਾ ਰੋਡ ਉਤੇ ਇਕ ਇੰਡੀਕਾ ਮਾਨਸਾ ਵੱਲ ਆ ਰਹੀ ਸੀ ਜਦ ਕਿ ਇੱਕ ਕਾਰ ਵੈਗਨਾਰ ਸਿਰਸਾ ਵੱਲ ਜਾ ਰਹੀ ਸੀ, ਅਚਾਨਕ ਦੋਵਾਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖਚੇ ਉੱਡ ਗਏ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਜਖਮੀ ਹੋ ਗਏ।