ਮਾਨਸਾ ਪੁਲਿਸ ਨੇ ਲੋਕਾਂ ਦੇ ਗੁਆਚੇ ਹੋਏ ਮੋਬਾਇਲ ਕੀਤੇ ਬਰਾਮਦ

ਬਠਿੰਡਾ,ਚਾਉਕੇ,(ਗੁਰਪ੍ਰੀਤ ਖੋਖਰ) ਮਾਨਸਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦਿਆਂ ਲੋਕਾਂ ਦੇ ਗੁਆਚੇ ਮਹਿੰਗੇ ਮੋਬਾਈਲ ਫੋਨ ਲੱਭ ਕੇ ਦੇਣ ਦਾ ਉਪਰਾਲਾ ਕੀਤਾ ਗਿਆ ਸਰਦੂਲਗਡ੍ਹ ਵਿਖੇ ਅੱਜ ਐੱਸ ਐੱਸ ਪੀ ਸ੍ਰੀ ਨਰਿੰਦਰ ਭਾਰਗਵ ਜੀ ਦੇ ਦਿਸਾ ਨਿਰਦੇਸਾਂ ਦੇ ਅਨੁਸਾਰ ਡੀ ਐੱਸ ਪੀ ਸੰਜੀਵ ਗੋਇਲ ਜੀ ਦੁਆਰਾ ਜਿਨ੍ਹਾਂ ਲੋਕਾਂ ਦੇ ਮੋਬਾਈਲ ਗੁੰਮ ਹੋਏ ਸਨ ਉਹਨਾਂ ਨੂੰ ਵੰਡੇ ਗਏ  । ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਨੇ ਗੁਆਚੇ ਹੋਏ ਮੋਬਾਇਲ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਬਰਾਮਦ ਕੀਤੇ ਹਨ।  ਸਾਈਬਰ ਮਹਿਕਮੇ ਦੀ ਮਦਦ ਨਾਲ ਉਨ੍ਹਾਂ ਨੇ ਗੁਆਚੇ ਮੋਬਾਇਲ ਟਰੈਕ ਤੋਂ ਬਰਾਮਦ ਕਰ ਲਏ ਹਨ ਅਤੇ ਜੋ ਲੋਕ ਮੋਬਾਇਲ ਮਿਲਣ ਦੀ ਉਮੀਦ ਛੱਡ ਚੁੱਕੇ ਸਨ, ਅੱਜ ਉਨ੍ਹਾਂ ਨੂੰ ਵਾਪਿਸ ਕਰ ਦੱਤੇ ਗਏ ਹਨ।
ਇਸ ਮੌਕੇ ਤੇ ਮੌਜੂਦ ਸਮਾਜ ਸੇਵਕ ਸਨੀ ਮਾਨ ਮੁਸਾਫਰਿ ਨੇ ਦੱਸਿਆ ਕਿ ਉਹਨਾਂ ਦਾ ਵੀ ਮੋਬਾਈਲ 2017 ਵਿੱਚ ਗੁੰਮ ਹੋ ਗਿਆ ਸੀ ਅਤੇ ਅੱਜ ਪੁਲਿਸ ਦੇ ਯਤਨ ਦੇ ਨਾਲ ਉਹਨਾਂ ਨੂੰ ਵਾਪਿਸ ਮਿਲ ਗਿਆ ਹੈ ਸਨੀ ਮਾਨ ਜੀ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਸਲਾਘਾ ਕੀਤੀ।