ਮਿਸ਼ਨ ਫਤਿਹ ਅਧੀਨ ਪੀ.ਪੀ. ਯੁੂਨਿਟ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਗਰਭਵਤੀ ਔਰਤਾਂ ਨੂੰ ਕੀਤਾ ਕੋਵਿਡ-19 ਸਬੰਧੀ ਜਾਗਰੂਕ

ਕੈਪਸ਼ਨ-ਗਰਭਵਤੀ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਵਾਰ ਵਾਰ ਹੱਥ ਧੋਣ ਲਈ ਕੀਤਾ ਪ੍ਰੇਰਿਤ।

ਗਰਭਵਤੀ ਔਰਤਾਂ, ਮਰੀਜਾਂ ਅਤੇ ਬੱਚਿਆਂ ਦੇ ਟੀਕੇ ਲਗਾਉਣ ਆਏ ਪਰਿਵਾਰਿਕ ਮੈਂਬਰ ਹਸਪਤਾਲਾਂ ਵਿੱਚ ਬਿਨਾਂ ਕਾਰਣ ਨਾ ਆਉਣ: ਡਾ ਸ਼ਤੀਸ ਗੋਇਲ

ਸ੍ਰੀ ਮੁਕਤਸਰ ਸਾਹਿਬ, (ਸਰਬਜੀਤ ਦਰਦੀ) ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਮਿਸ਼ਨ ਫਤਿਹ ਅਧੀਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ  ਪ੍ਰਸ਼ਾਸਨ  ਅਤੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ  ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਸਬੰਧੀ ਸਮਾਜ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ।  ਅੱਜ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਮਾਸ ਮੀਡੀਆ ਵਿੰਗ ਨੇ ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਪੀ.ਪੀ.ਯੂਨਿਟ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਸਿਹਤ ਸਟਾਫ਼, ਔਰਤ ਮਰੀਜਾਂ ਅਤੇ ਆਮ ਲੋਕਾਂ ਨੂੰ  ਕੋਵਿਡ-19 ਤੋਂ ਬਚਣ ਲਈ ਜਾਗਰੂਕ ਕੀਤਾ। ਇਸ ਸਮੇਂ ਡਾ ਰਾਣਾ ਚਾਵਲਾ, ਗੁਰਤੇਜ਼ ਸਿੰਘ, ਵਿਨੋਦ ਖੁਰਾਣਾ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਗਗਨਦੀਪ ਕੌਰ ਹਾਜਰ ਸਨ। ਇਸ ਸਮੇਂ ਡਾ ਰਾਣਾ ਚਾਵਲਾ ਨੇ ਕਿਹਾ ਕਿ ਲਾਕਡਾਊਨ ਖੁੱਲਣ ਕਾਰਣ ਸਿਹਤ ਸੇਵਾਵਾਂ ਹਸਪਤਾਲਾਂ ਵਿੱਚ ਉਪਲਬਧ ਹੋ ਗਈਆਂ ਹਨ ਅਤੇ ਗਰਭਵਤੀ ਔਰਤਾਂ ਦਾ ਇਲਾਜ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਉਹਨਾਂ ਸਲਾਹ ਦਿੱਤੀ ਕਿ ਹਸਪਤਾਲ ਵਿੱਚ ਗਰਭਵਤੀ ਔਰਤਾਂ, ਬੱਚਿਆਂ ਦੇ ਟੀਕਾ ਲਗਾਉਣ ਆਏ ਅਤੇ ਮਰੀਜਾਂ ਦੇ ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਵਿੱਚ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ। ਉਹਨਾਂ ਦੱਸਿਆ ਕਿ ਮਾਹਿਰ ਡਾਕਟਰਾਂ ਵੱਲੋਂ ਮਰੀਜ਼ ਦਾ ਚੈੱਕਅੱਪ ਕਰਕੇ ਮਰੀਜ਼ ਦੀ ਬਿਮਾਰੀ ਅਤੇ ਤਕਲੀਫ ਅਨੁਸਾਰ ਇਲਾਜ ਕੀਤਾ ਜਾਂਦਾ ਹੈ। ਇਸ ਲਈ ਮਰੀਜ਼ ਦੇ ਰਿਸ਼ਤੇਦਾਰ ਨੂੰੂੰ ਵੇਟਿੰਗ ਏਰੀਏ ਵਿੱਚ ਉਡੀਕ ਕਰਨੀ ਚਾਹੀਦੀ ਹੈ ਅਤੇ ਚੈਕਅੱਪ ਲਈ ਸਿਰਫ਼ ਮਰੀਜ਼ ਹੀ ਡਾਕਟਰ ਕੋਲ ਜਾਵੇ। ਗੁਰਤੇਜ਼ ਸਿੰਘ ਨੇ ਕਿਹਾ ਕਿ ਆਮ ਆਦਮੀ ਨੂੰ ਸਿਰਫ ਜਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਜਾਇਆ ਜਾਏੇ ਅਤੇ ਘਰ ਵਿੱਚ ਅਤੇ ਘਰ ਤੋਂ ਬਾਹਰ ਦੂਜਿਆਂ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜ਼ੋ ਅਸੀਂ ਸਮਾਜ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕ ਸਕੀਏ। ਇਸ ਸਮੇਂ ਸਿਹਤ ਸਟਾਫ਼, ਭਗਵਾਨ ਦਾਸ, ਲਾਲ ਚੰਦ, ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਵਾਂ, ਆਮ ਲੋਕ, ਰਾਜ ਕੁਮਾਰ ਹਾਜਰ ਸਨ।