ਮਿਸ਼ਨ ਫਤਿਹ ਤਹਿਤ ਇੱਕ ਹੋਰ ਕਰੋਨਾ ਮਰੀਜ ਨੂੰ ਤੰਦਰੁਸਤ ਹੋਣ ਪਰ ਮਿਲੀ ਛੁੱਟੀ

ਕੈਪਸ਼ਨ-ਤੰਦਰੁਸਤ ਹੋਏ ਮਰੀਜ ਨੂੰ ਘਰ ਭੇਜਦੇ ਹੋਏ ਅਧਿਕਾਰੀ।
ਸ੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ) ਸ਼੍ਰੀ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ) ਨੋਡਲ ਅਫਸਰ ਕਰੋਨਾ ਵਾਇਰਸ ਪੁਲਿਸ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਸੁਨੀਲ ਬਾਂਸਲ, ਡਾ. ਪ੍ਰਭਜੀਤ ਸਿੰਘ ਵੱਲੋਂ ਕਰੋਨਾ ਬੀਮਾਰੀ ਤੋਂ ਤੰਦਰੁਸਤ ਹੋਏ ਮਰੀਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ ਅਲਵਿਦਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕੀਤੀ ਕਾਮਨਾ। ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਰਹਿੰਦਾ ਇੱਕ ਕਰੋਨਾ ਮਰੀਜ ਵੀ ਸਵੱਸਥ ਹੈ।