ਮਿਸ਼ਨ ਫਤਿਹ ਤਹਿਤ ਜਿਲ੍ਹਾ ਪੁਲਿਸ ਵੱਲੋਂ ਪਿੰਡ ਭੰਗਚੜ੍ਹੀ ਸੱਥ ਵਿਖੇ ਕਰੋਨਾ ਵਾਇਰਸ ਤੋਂ ਸਾਵਧਾਨੀਆ ਵਰਤਣ ਲਈ ਕੀਤਾ ਜਾਗਰੂਕ

ਲੋਕਾਂ ਨੂੰ ਜਾਗਰੂਕ ਕਰਦੀ ਪੁਲਿਸ ਟੀਮ। ਫੋਟੋ ਬੇਦੀ
ਸ਼੍ਰੀ ਮੁਕਤਸਰ ਸਾਹਿਬ,  (ਸੁਖਵੰਤ ਸਿੰਘ) ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਸ। ਰਾਜਬਚਨ ਸਿੰਘ ਸੰਧੂ ਐਸ।ਐਸ।ਪੀ। ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਏ.ਐਸ.ਆਈ ਗੁਰਾਂਦਿੱਤਾ ਸਿੰਘ ਇੰਚਾਰਜ ਸ਼ੋਸ਼ਲ ਅਵੈਰਨੇਸ ਟੀਮ ਅਤੇ ਏ।ਐਸ।ਆਈ ਗੁਰਜੰਟ ਸਿੰਘ ਜਟਾਣਾ ਵੱਲੋਂ ਗੁਰੂਦੁਆਰਾ ਸਾਹਿਬ ਪਿੰਡ ਭੰਗਚੜ੍ਹੀ ਸੱਥ ਵਿਖੇ ਪਿੰਡ ਵਾਸੀਆ ਨੂੰ ਕਰੋਨਾ ਵਾਇਰਸ ਬੀਮਾਰੀ ਤੋਂ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਗੁਰਾਂਦਿੱਤਾ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਇੱਕ ਮਹਾਂਮਾਰੀ ਹੈ ਜਿਸ ਤੋਂ ਡਰਨਾ ਨਹੀ ਹੈ ਸਗੋਂ ਇਸ ਤੋਂ ਸਾਵਧਾਨੀਆਂ ਵਰਤ ਕੇ ਬਚਣਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਤੋਂ ਬਚਣ ਲਈ ਹਮੇਸ਼ਾ ਜਨਤਕ ਥਾਵਾਂ ਤੇ ਜਾਣ ਲੱਗਿਆ ਮਾਸਕ ਦੀ ਵਰਤੋਂ ਜਰੂਰ ਕਰੋ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਨੂੰ ਛੂਹਿਆ ਨਾ ਜਾਵੇ ਅਤੇ ਆਪਣੇ ਹੱਥਾ ਨੂੰ ਥੋੜੇ ਥੋੜੇ ਸਮੇਂ ਬਾਅਦ ਸੈਨੀਟਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਾ ਤੇ ਸਮਾਨ ਲੈਣ ਜਾਂਦਿਆ ਜਿੱਥੇ ਭੀੜ ਹੋਵੇ ਉਥੇ ਨਾ ਜਾਇਆ ਜਾਵੇ। ਏ.ਐਸ.ਆਈ ਗੁਰਜੰਟ ਸਿੰਘ ਜਟਾਣਾ ਨੇ ਦੱਸਿਆ ਕਿ ਘਰ ਤੋਂ ਬਾਹਰ ਜਾਣ ਲੱਗਿਆ ਲੋਕਾਂ ਤੋਂ ਤਕਰੀਬਨ 4 ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ ਸੀ ਅਤੇ ਹਰੀਆ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਜੱਸਲ ਪ੍ਰਧਾਨ, ਸਰਪੰਚ ਦਰਸ਼ਨ ਸਿੰਘ, ਜੀ.ਓ.ਜੀ. ਗੁਰਚਰਨ ਸਿੰਘ, ਰਣਜੀਤ ਸਿੰਘ, ਅਜੀਤ ਸਿੰਘ ਰੰਧਾਵਾਂ, ਤਾਰਾ ਸਿੰਘ, ਕਰਮਜੀਤ ਸਿੰਘ ਆਦਿ ਹਾਜਰ ਸਨ।