ਜਿਲ੍ਹਾਂ ਪੁਲਿਸ ਕਰ ਰਹੀ ਹੈ ਨਸ਼ਿਆ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਗਰੂਕ

1 ਜੁਲਾਈ ਤੋਂ 16 ਜੁਲਾਈ ਤੱਕ 25 ਸੈਮੀਨਰ ਲਗਾ ਲੋਕਾ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਕੀਤਾ ਜਾਗਰੂਕ: ਸ.ਰਾਜਬਚਨ ਸਿੰਘ ਸੰਧੂ
ਸ੍ਰੀ ਮੁਕਤਸਰ ਸਾਹਿਬ  ਪੰਜਾਬ ਸਰਕਾਰ ਦੀਆਂ ਹਦਾਇਤਾ ਤਹਿਤ ਮਾਨਯੋਗ ਸ.ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਨਸ਼ਿਆ ਖਿਲ਼ਾਫ ਜਿਲ੍ਹਾਂ ਅੰਦਰ ਮਹਿਮ ਵਿੱਡੀ ਹੋਈ ਹੈ। ਜਿੱਥੇ ਪੁਲਿਸ ਵੱਲੋਂ ਨਸ਼ਿਆ ਦਾ ਧੰਦਾ ਕਰ ਰਹੇ ਸ਼ਰਾਰਤੀ ਅਨਸਰਾ ਉੱਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ, ਨਾਲ ਹੀ ਜਿਲ੍ਹਾਂ ਪੁਲਿਸ ਦੀਆਂ ਟੀਮਾਂ ਵੱਲੋਂ ਲੋਕਾ ਨੂੰ ਪਿੰਡਾਂ/ਸ਼ਹਿਰਾ ਵਿੱਚ ਜਾ ਕੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੀਆਂ ਹਨ ਅਤੇ ਜਿਹੜੇ ਨੌਜਵਾਨ ਇਸ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੇ ਹਨ ਉਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਨਾਲ ਉਨਾਂ੍ਹ ਦਾ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ਼/ਦਵਾਈਆ ਮੁਹੱਈਆ ਕਰਵਾ ਕੇ ਦਿੱਤੀਆ ਜਾ ਰਹੀਆਂ ਹਨ। ਇਸ ਮੌਕੇ ਜਿਲ੍ਹਾਂ ਪੁਲਿਸ ਮੁਖੀ ਸ. ਰਾਜਬਚਨ ਸਿੰਘ ਸੰਧੂ ਜੀ ਨੇ ਦੱਸਿਆਂ ਕਿ 1 ਜੁਲਾਈ ਤੋਂ 16 ਜਲਾਈ ਤੱਕ 25 ਸੈਮੀਨਰ ਜਿਲ੍ਹਾਂ ਅੰਦਰ ਵੱਖ-ਵੱਖ ਥਾਵਾਂ ਤੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਤਰੀਕਿਆ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਰਾਤ ਸਮੇਂ ਪ੍ਰੋਜੈਕਟਰ ਰਾਂਹੀ ਉਸਾਰੂ ਫਿਲਮਾਂ ਵੀ ਵਿਖਾਈਆ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਨਸ਼ਿਆ ਵਰਗੇ ਕੋਹੜ੍ਹ ਤੋਂ ਬਚਾਇਆਂ ਜਾ ਸਕੇ।ਉਨ੍ਹਾਂ ਦੱਸਿਆਂ ਕਿ ਸਾਡਾ ਮੁਖ ਮਕਸਦ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਉੱਤੇ ਸ਼ਿਕੰਜਾ ਕਸਨਾ ਇਸ ਲਈ ਅਸੀ ਇੱਕ ਆਪਣਾ ਵਟਸ ਐਪ ਨੰਬਰ 80542-00166 ਵੀ ਜਾਰੀ ਕੀਤਾ ਹੋਇਆ ਹੈ ਜੇਕਰ ਤੁਹਾਡੇ ਆਲੇ ਦੁਆਲੇ ਕੋਏ ਨਸ਼ੇ ਵੇਚਦਾ ਹੈ ਉਸ ਦੀ ਜਾਣਕਾਰੀ ਸਾਡੇ ਇਸ ਵਟਸ ਐਪ ਨੰਬਰ ਤੇ ਲਿਖ ਕੇ ਪਾ ਸਕਦੇ ਹੋਂ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤr ਰੱਖਿਆਂ ਜਾਵੇਗਾ।, ਐਸ.ਐਸ.ਪੀ ਸਾਹਿਬ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆ ਦਾ ਸੰਗਤ ਦਾ ਧਿਆਨ ਰੱਖਿਆ ਜਾਵੇ ਕਿ ਉਹ ਕਿਤੇ ਗਲਤ ਸੰਗਤ ਵਿੱਚ ਤਾਂ ਨਹੀ ਫਸ ਰਹੇ। ਉਨ੍ਹਾਂ ਕਿਹਾ ਜੇਕਰ ਕੋਈ ਨੌਜਵਾਨ ਨਸ਼ਿਆ ਦੀ ਦਲ-ਦਲ ਵਿੱਚ ਫਸ ਚੁੱਕਿਆ ਹੈ ਤਾਂ ਉਸ ਨੂੰ ਸਮਝਾ ਬੁਝਾ ਕੇ ਉਨਾਂ੍ਹ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜਰੂਰਤ ਪੈਣ ਤੇ ਤੁਸੀ ਸਾਡੇ ਕੰਟਰੋਲ ਰੂਮ ਨੰਬਰ 8054370100 ਅਤੇ 112 ਤੇ ਸਪੰਰਕ ਕਰ ਸਕਦੇ ਹੋ।