ਮੁਕਤਸਰ ਵਪਾਰ ਮੰਡਲ ਦੇ ਤੁਗਲਕੀ ਹੁਕਮਾਂ ਤੋਂ ਦੁਕਾਨਦਾਰ ਔਖੇ.

ਸਰਕਾਰੀ ਹੁਕਮਾਂ ਦੇ ਉਲਟ ਦੁਕਾਨਾਂ 7 ਵਜੇ ਬੰਦ ਕਰਨ ਦੇ ਹੁਕਮ

ਸ੍ਰੀ ਮੁਕਤਸਰ ਸਾਹਿਬ, ਮੁਕਤਸਰ ਵਪਾਰ ਮੰਡਲ ਵੱਲੋਂ ਦੁਕਾਨਾਂ ਸ਼ਾਮ ਨੂੰ 7 ਵਜੇ ਬੰਦ ਕਰਨ ਦੇ ਤੁਗਲਕੀ ਹੁਕਮਾਂ ਤੋਂ ਦੁਕਾਨਦਾਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡਲ ਵੱਲੋਂ ਜਾਰੀ ਇਕ ਆਡੀਓ ਵਿੱਚ ਸੋਮਵਾਰ ਤੋਂ ਸ਼ੁਕਰਵਾਰ ਤੱਕ ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ 7 ਵਜੇ ਅਤੇ ਸ਼ਨੀਵਾਰ ਨੂੰ ਸ਼ਾਮ 5 ਵਜੇ ਤੱਕ ਹੋਵੇਗਾ। ਹਾਲਾਂ ਕਿ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਦੁਕਾਨਾਂ ਸ਼ਾਮ ਨੂੰ 8 ਵਜੇ ਤੱਕ ਖੁੱਲ•ੇ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਮੰਡਲ ਵੱਲੋਂ ਜਾਰੀ ਆਡੀਓ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਮੁਨਿਆਦੀ ਜ਼ਿਲ•ਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਆਡੀਓ ਵਿੱਚ ਇਨ•ਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰ ਖਿਲਾਫ ਸਖ਼ਤੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਜਿਸ ਕਰਕੇ ਬਹੁਤੇ ਦੁਕਾਨਦਾਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਦੌਰਾਨ ਬਾਰਬਰ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਗਿੰਦਰ ਕੁਮਾਰ, ਪੱਪੂ ਸਮੋਸਾ ਭੰਡਾਰ ਦੇ ਇਕਬਾਲ ਸਿੰਘ ਪੱਪੂ, ਸੰਦੀਪ ਕੁਮਾਰ, ਵਰਕਸ਼ਾਪ ਜਥੇਬੰਦੀ ਦੇ ਆਗੂ ਦਲਜੀਤ ਸਿੰੰਘ ਵਿਰਦੀ, ਗੁਰਦੀਪ ਸਿੰਘ ਕਲਸੀ, ਨਿਰਮਲ ਸਿੰਘ, ਬਲਜੀਤ ਸਿੰਘ, ਬੂਟਾ ਸਿੰਘ ਅਤੇ ਸੁਖਚੈਨ ਸਿੰਘ, ਆਂਡਾ ਵਿਤਰਕ ਗੋਲਡੀ ਹੋਰਾਂ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਨ•ਾਂ ਕਿਹਾ ਕਿ ਵਪਾਰ ਮੰਡਲ ਧੱਕੇਸ਼ਾਹੀ ਨਾਲ ਉਨ•ਾਂ ਦੀਆਂ ਦੁਕਾਨਾਂ ਬੰਦ ਕਰਵਾ ਰਿਹਾ ਹੈ ਜਿਸ ਨਾਲ ਉਨ•ਾਂ ਦਾ ਕਾਰੋਬਾਰ ਤਬਾਹ ਹੋ ਰਿਹਾ ਹੈ। ਉਹ ਸਰਕਾਰ ਦੇ ਹੁਕਮਾਂ ਅਨੁਸਾਰ 8 ਵਜੇ ਦੁਕਾਨਾਂ ਬੰਦ ਕਰਨ ਲਈ ਤਿਆਰ ਹਨ। ਉਨ•ਾਂ ਮੰਗ ਕੀਤੀ ਕਿ ਦੁਕਾਨਾਂ 8 ਵਜੇ ਤੱਕ ਖੁੱਲੀਆਂ ਰੱਖਣ ਸਬੰਧੀ ਪੁਲੀਸ ਨੂੰ ਹੁਕਮ ਜਾਰੀ ਕੀਤੇ ਜਾਣ।
ਇਸ ਸਬੰਧ ‘ਚ ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਕੁਮਾਰ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਨੇ ਅਜਿਹਾ ਕੋਈ ਹੁਕਮ ਪਾਸ ਨਹੀਂ ਕੀਤਾ। ਉਨ•ਾਂ ਕਿਹਾ ਕਿ ਇਸ ਆਡੀਓ ਵਿੱਚ ਜ਼ਿਲ•ਾ ਪ੍ਰਸ਼ਾਸਨ ਦਾ ਨਾਮ ਵਰਤੇ ਜਾਣ ਦੇ ਮਾਮਲੇ ਦੀ ਪੜਤਾਲ ਕਰਨ ਲਈ ਉਹ ਉਪ ਮੰਡਲ ਮੈਜਿਸਟਰੇਟ ਦੀ ਡਿਊਟੀ ਲਾਉਣਗੇ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਹੁਕਮ ਅਨੁਸਾਰ ਸ਼ਾਮ 8 ਵਜੇ ਤੱਕ ਦੁਕਾਨਾਂ ਖੋਲ•ਣ ਦਾ ਸਮਾਂ ਸ਼ਾਮ 8 ਵਜੇ ਤੱਕ ਹੀ ਹੈ।
ਕੈਪਸ਼ਨ- ਵਪਾਰ ਮੰਡਲ ਵੱਲੋਂ ਸ਼ਾਮ ਸੱਤ ਵਜੇ ਬੰਦ ਕਰਵਾਏ ਬਜ਼ਾਰ ਦਾ ਦ੍ਰਿਸ਼।
ਵਪਾਰ ਮੰਡਲ ਵੱਲੋਂ ਜਬਰੀ ਦੁਕਾਨਾਂ ਬੰਦ ਕਰਾਉਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ ਵਿਖਾਉਂਦੇ ਹੋਏ ਦੁਕਾਨਦਾਰ।