ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਦੀ ਧੱਕੇਸਾਹੀ ਖਿਲਾਫ ਐਸਐਸਪੀ ਨੂੰ ਦਿੱਤਾ ਗਿਆ ਮੰਗ ਪੱਤਰ 

ਸੰਗਰੂਰ, (ਪੰਜਾਬੀ ਸਪੈਕਟ੍ਰਮ ਸਰਵਿਸ) – ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਜਿਲ੍ਹਾ ਸੰਗਰੂਰ ਦੀ ਕਮੇਟੀ ਵੱਲੋਂ ਐਸ ਐਸ ਪੀ ਸੰਗਰੂਰ ਨੂੰ ਪ੍ਰਾਈਵੇਟ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਧੱਕੇਸਾਹੀ ਖਿਲਾਫ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਸਬੰਧੀ  ਜਾਣਕਾਰੀ ਦਿੰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੇਡੂ ਤੇ ਸ਼ਹਿਰੀ ਗਰੀਬ ਪਰਿਵਾਰਾਂ ਦੀਆਂ ਔਰਤਾਂ ਸਿਰ ਚੜੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਤੇ ਬੈਕਾਂ ਵੱਲੋਂ ਕਿਸਤਾ ਦੀ ਵਸੂਲੀ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਰ ਬੀ ਆਈ ਤੇ ਵਿਤ ਮੰਤਰੀ ਦਿੱਤਿਆਂ ਹਦਾਇਤਾਂ ਦੇ ਬਾਵਜੂਦ ਵੀ ਫਾਇਨਾਂਸ ਕੰਪਨੀਆਂ ਦੇ ਅਧਿਕਾਰੀ ਵਲੋਂ ਔਰਤਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹੈ ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਫਾਇਨਾਂਸ ਕੰਪਨੀਆਂ ਦੇ ਅਧਿਕਾਰੀ ਵਲੋਂ ਰਾਤ ਸਮੇਂ ਸੁਨਾਮ ਦੀਆਂ ਔਰਤਾਂ ਦੇ ਘਰ ਵਿਚ ਆ ਕੇ ਕਿਸਤਾ ਦੀ ਜਬਰੀ ਵਸੂਲੀ ਲਈ ਗੁੰਡਾਗਰਦੀ ਕੀਤੀ ਗਈ ਹੈ ਪਰ ਸੁਨਾਮ ਦੀ ਪੁਲਿਸ ਵੱਲੋਂ ਕਾਰਵਾਈ ਨਹੀ ਕੀਤੀ ਜਾ ਰਹੀ । ਉਨ੍ਹਾਂ ਸੰਗਰੂਰ ਦੇ ਐੱਸ ਐਸ ਪੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਾਈਨਾਂਸ ਕੰਪਨੀਆਂ ਦੇ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਤੇ ਸੰਗਰੂਰ ਪ੍ਰਸਾਸਨ ਇਸ ਮਾਮਲੇ ਤੇ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਤਿੱਖਾ ਸੰਘਰਸ਼ ਛੇੜੇਗੀ। ਇਸ ਮੌਕੇ ਕਲਵਿੰਦਰ ਕੌਰ ਰੇਤਗੜ, ਵਰਿੰਦਰ ਕੌਰ, ਗੁਰਤੇਜ ਸਿੰਘ ਬਾਬਲੀ ਸਾਦੀਹਰੀ ,ਘਮੰਡ ਸਿੰਘ ਉਗਰਾਹਾਂ, ਦਿਲਪ੍ਰੀਤ ਸਿੰਘ ਸੰਗਰੂਰ ਆਦਿ ਹਾਜ਼ਰ ਸਨ  ।