ਲੁਧਿਆਣਾ ਟ੍ਰੈਫਿਕ ਮਾਰਸ਼ਲ ਸੰਸਕਾਰ ਟੀਮ ਨੂੰ ਖਾਲਸਾ ਸੇਵਾ ਦਲ ਵਲੋਂ ਸਨਮਾਨਿਤ ਕੀਤਾ ਗਿਆ ।

ਐਨਾ ਦੀ ਸੇਵਾਵਾਂ ਦਾ ਕੋਈ ਦੇਣ ਨੀ ਦੇ ਸਕਦਾ – ਖਾਲਸਾ ਸੇਵਾ ਦਲ ।

ਅੱਜ ਖਾਲਸਾ ਸੇਵਾ ਦਲ ਵਲੋਂ ਗੁਰਦੁਆਰਾ ਬਾਬਾ ਨਾਮਦੇਵ ਜੀ ਕੋਟ ਮੰਗਲ ਸਿੰਘ ਲੁਧਿਆਣਾ ਵਿਖੇ ਟ੍ਰੈਫਿਕ ਮਾਰਸ਼ਲ ਸੰਸਕਾਰ ਟੀਮ ਨੂੰ ਸਨਮਾਨਿਤ ਕੀਤਾ ਗਿਆ ।ਜੌ ਲੁਧਿਆਣਾ ਸ਼ਹਿਰ ਵਿੱਚ ਕਰੋਨਾ ਨਾਲ ਮੌਤਾਂ ਹੋ ਰਹੀਆਂ ਹਨ ਓਹਨਾ ਮ੍ਰਿਤਕ ਦੇਹ ਦਾ ਸੰਸਕਾਰ ਟ੍ਰੈਫਿਕ ਮਾਰਸ਼ਲ ਟੀਮ ਵਲੋਂ ਕੀਤਾ ਜਾਂਦਾ ਹੈ ।ਇਸ ਮੌਕੇ ਖਾਲਸਾ ਸੇਵਾ ਦਲ ਦੇ ਚੇਅਰਮੈਨ ਦਲਜੀਤ ਸਿੰਘ ਤੇ ਪ੍ਰਧਾਨ ਬਲਜਿੰਦਰ ਸਿੰਘ ਭੱਟੀ ਨੇ ਪ੍ਰੈਸ ਨੂੰ ਦਸਿਆ ਕਿ ਅਜੇਹੇ ਨੌਜਵਾਨ ਪੀੜ੍ਹੀ ਇੱਕ ਮਿਸਾਲ ਹਨ ਹੋ ਆਣ ਵਾਲੇ ਸਮੇਂ ਚ ਕੋਈ ਵੀ ਅਜਿਹੀ ਸੇਵਾ ਨੀ ਕਰ ਸਕਦਾ ।ਐਨਾ ਦੀ ਸੇਵਾਵਾਂ ਦਾ ਕੋਈ ਦੇਣ ਨੀ ਦੇ ਸਕਦਾ। ਟ੍ਰੈਫਿਕ ਮਾਰਸ਼ਲ ਦੇ ਮੈਂਬਰ ਐਡਵਕੇਟ ਗੋਪਾਲ ਸਿੰਘ ਨੇ ਦਸਿਆ ਕਿ ਸਾਡੀ ਟੀਮ ਹੁਣ ਤੱਕ257 ਸੰਸਕਾਰ ਲੁਧਿਆਣਾ ਸ਼ਹਿਰ ਵਿੱਚ ਕੇ ਚੁੱਕੀ ਹੈ । ਅਤੇ ਸਾਡੀ ਟੀਮ ਕੋਈ ਵੀ ਇਸ ਸੇਵਾ ਲਈ ਪੈਸਾ ਨਈ ਲੈਂਦੀ ।ਇਸ ਮੌਕੇ – ਖਾਲਸਾ ਸੇਵਾ ਦਲ ਦੇ ਮੀਡੀਆ ਇੰਚਾਰਜ ਅਮਨੀਤ ਸਿੰਘ, ਖਜਾਨਚੀ ਚਤਰਵੀਰ ਸਿੰਘ ਸੈਂਭੀ ,ਸਲਾਹਕਾਰ ਬਲਜਿੰਦਰ ਸਿੰਘ ਪਾਸੀ , ਸਲਾਹਕਾਰ ਪ੍ਰਕਾਸ਼ ਸਿੰਘ , ਗੁਰਪ੍ਰੀਤ ਸਿੰਘ,ਗੁਰਿੰਦਰ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਗੋਪਾਲ ਸਿੰਘ,ਆਦਿ ਮੌਜੂਦ ਸਨ