ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੋਵਿੱਡ-19 ਦੌਰਾਨ ਕੀਤੇ ਜਾ ਰਹੇ ਮਗਨਰੇਗਾ ਦੇ ਕੰਮਾਂ ਦਾ ਕੀਤਾ ਗਿਆ ਨਿਰੀਖਣ  

13 ਮਈ (ਵਿਜੇ ਕੁਮਾਰ) ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਕਾਮੇ ਰਾਜ ਦੀ ਆਰਥਿਕਤਾ ਦਾ ਇੱਕ ਅਹਿਮ ਅੰਗ ਹਨ। ਕਰੋਨਾ ਮਹਾਂਮਾਰੀ ਦੇ ਅਸਰ ਕਾਰਨ ਵਿਸ਼ਵ ਭਰ ਵਿੱਚ ਦੇਸ਼ਾਂ ਦੀ  ਆਰਥਿਕਤਾ ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ ।ਜਿਸ ਕਾਰਨ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪਿੰਡਾਂ ਵਿੱਚ ਰਹਿ ਰਹੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ।ਜਿਸ ਦੇ ਚੱਲਦਿਆਂ ਪੰਜਾਬ ਰਾਜ ਵਿੱਚ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਦੇ ਮਗਨਰੇਗਾ ਤਹਿਤ  ਜੌਬ ਕਾਰਡ ਬਣੇ ਹੋਏ ਹਨ ਨੂੰ  ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਬਾਜਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਇਸ ਸਕੀਮ ਦੇ ਅੰਤਰਗਤ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ । ਜਿਸ ਦੇ ਚੱਲਦਿਆਂ ਜ਼ਿਲ੍ਹੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਦੀ ਯੋਗ ਅਗਵਾਈ  ਹੇਠ ਅਤੇ ਏ .ਡੀ.ਸੀ (ਵਿ) ਸ੍ਰੀਮਤੀ  ਪਰਮਜੀਤ ਕੌਰ ਜੀ ਦੀ ਦੇਖ ਰੇਖ ਹੇਠ ਮਗਨਰੇਗਾ ਸਕੀਮ ਦੇ ਅੰਤਰਗਤ ਤਰਨਤਾਰਨ  ਜ਼ਿਲ੍ਹੇ ਅੰਦਰ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਗਏ ਹਨ ਜਿਸ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ।
ਏਡੀਸੀ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਗ੍ਰਾਮ ਪੰਚਾਇਤ ਵਿੱਚ ਪਾਸੋਂ ਪੰਜਾਹ ਬੂਟੇ ਲਗਾਏ ਜਾ ਗਏ ਸਨ ਜਿਨ੍ਹਾਂ ਦੀ ਦੇਖ ਭਾਲ ਲਈ ਸਮੂਹ ਪੰਚਾਇਤਾਂ ਵਿੱਚ ਮਗਨਰੇਗਾ ਦੇ ਅਧੀਨ  ਵਣ ਮਿੱਤਰ  ਲਗਾ ਦਿੱਤੇ ਗਏ ਹਨ । ਜ਼ਿਲ੍ਹੇ ਦੇ ਅੰਦਰ ਜਿੱਥੇ ਵੱਖ ਵੱਖ ਪਿੰਡਾਂ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ  ਕਮਿਊਨਿਟੀ ਵਰਕ ਅਤੇ ਵਿਅਕਤੀਗਤ ਕੰਮਾਂ   ਨੂੰ  ਤਰਜੀਹ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਆਉਣ ਵਾਲੇ ਹੜ੍ਹਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਭਿੱਖੀ ਵਿੰਡ,  ਗੱਡੀਵਿਡ, ਪੱਟੀ ਵਿੱਚ ਨਹਿਰਾਂ ਦੀ ਨਹਿਰਾਂ ਤੇ ਡਰੇਨਜ਼ ਦੀ ਸਾਫ਼ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ।
ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਚੱਲ ਰਹੇ ਇਨ੍ਹਾਂ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਏਡੀਸੀ (ਵਿ) ਸ੍ਰੀਮਤੀ ਪਰਮਜੀਤ ਕੌਰ ਵੱਲੋਂ ਗੱਡੀਵਿੰਡ ਦੇ ਪਿੰਡ ਕਸੇਲ ਵਿੱਚ ਮਗਨਰੇਗਾ ਸਕੀਮ ਅਧੀਨ   ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ ।ਇੱਥੇ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਕਾਮਿਆਂ ਨੂੰ ਹਦਾਇਤ ਦਿੰਦਿਆਂ ਹੋਇਆ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਉਹ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਣ ਅਤੇ ਕਰੋਨਾ  ਦੀ ਮਹਾਂਮਾਰੀ ਦੇ ਬਚਾਅ ਲਈ ਮੂੰਹ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਉਹ ਆਪਣੇ ਹੱਥ ਵਾਰ ਵਾਰ ਧੋਂਦੇ ਰਹਿਣ ।ਇਸ ਸਮੇਂ ਏ.ਡੀ.ਸੀ. ਸ੍ਰੀਮਤੀ  ਪਰਮਜੀਤ ਕੌਰ ਦੇ ਨਾਲ ਬੀਡੀਪੀਓ ਗੰਡੀਵਿੰਡ ਸ੍ਰੀ ਪਰਗਟ ਸਿੰਘ ,ਏ.ਪੀ.ਓ ਗੱਡੀਵਿੰਡ ਅਤੇ  ਜੀ.ਆਰ.ਐੱਸ ਹਾਜ਼ਰ ਸਨ ।