ਸਰਬੱਤ ਦਾ ਭਲਾ ਟਰੱਸਟ ਤੇ ਸਿਹਤ ਵਿਭਾਗ ਵੱਲੋਂ ਮਿਸ਼ਨ ਫਤਿਹ ਤਹਿਤ ਚਲਾਈ ਜਾਗਰੂਕਤਾ ਮੁਹਿੰਮ

ਕੈਪਸ਼ਨ- ਜਾਗਰੂਕਤਾ ਪ੍ਰੋਗਰਾਮ ਦਾ ਦਿ੍ਰਸ।
ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ)  ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ( ਪ੍ਰੋ.) ਐਸ ਪੀ ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੀ ਹਦਾਇਤਾਂ ਅਨੁਸਾਰ ਕਰੋਨਾ ਪ੍ਰਭਾਵਿਤ ਖੇਤਰ ਥਾਂਦੇਵਾਲਾ ਰੋਡ, ਅਮਨ ਕਾਲੋਨੀ ਵਿਖੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਜਾਗਰੂਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਨੋਡਲ ਅਫ਼ਸਰ ਡਾ. ਬਲਜੀਤ ਕੌਰ ਆਈ ਸਰਜਨ ਵਿਸ਼ੇਸ਼ ਤੋਰ ਤੇ ਪਹੁੰਚੇ ਤੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਾਅ ਤੇ ਰੱਖ ਰਖਾਵ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ, ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਕਰੋਨਾ ਦਾ ਇਲਾਜ ਸਿਰਫ ਸਾਵਧਾਨੀ ਤੇ ਪ੍ਰਹੇਜ਼ ਹੈ ਤੇ ਕਿਉਂਕਿ ਇਸ ਦੀ ਕੋਈ ਦਵਾਈ ਤਿਆਰ ਨਹੀਂ ਹੋਈ ਹੈੇ। ਇਸ ਮੋਕੇ ਪ੍ਰੋਜੈਕਟ ਚੇਅਰਮੈਨ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ20 ਕਰੋੜ ਰੁਪਏ ਦਾ ਬਜਟ ਕਰੋਨਾ ਮਹਾਂਮਾਰੀ ਦੇ ਰੱਖ ਰਖਾਵ ਲਈ ਰੱਖਿਆ ਗਿਆ ਹੈ, ਸਿਹਤ ਵਿਭਾਗ ਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਪਿਛਲੇ ਤਿੰਨ ਮਹੀਨਿਆ ਤੋ ਲਗਾਤਾਰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਆਪਣਾ ਬਣਦਾ ਯੋਗਦਾਨ ਪਾਇਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਮੋਕੇ ਤੇ ਸੀਨੀਅਰ ਮੀਤ ਪ੍ਰਧਾਨ ਮਾ. ਜਸਪਾਲ ਸਿੰਘ, ਜਨਰਲ ਸਕੱਤਰ ਲੈਕ. ਬਲਵਿੰਦਰ ਸਿੰਘ ਜੀ,  ਸੰਗਠਨ ਸਕੱਤਰ ਮਾ. ਰਜਿੰਦਰ ਸਿੰਘ, ਖਜ਼ਾਨਚੀ ਗੁਰਪਾਲ ਸਿੰਘ, ਐਜੂਕੇਸ਼ਨ ਕੋਆਰਡੀਨੇਟਰ ਮੈਡਮ ਹਰਿੰਦਰ ਕੌਰ, ਸਕੱਤਰ ਜਸਵਿੰਦਰ ਸਿੰਘ ਮਣਕੂ, ਲੈਬ ਇੰਚਾਰਜ ਅੰਮਿ੍ਰਤਪਾਲ ਸਿੰਘ, ਮੈਡਮ ਹੇਮ ਲਤਾ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਵੀ ਮੌਜੂਦ ਸਨ।