ਭਗਤਾ ਭਾਈਕਾ, -(ਸੁਖਮੰਦਰ ਸਿੰਘ ਸਿੱਧੂ) ਸਿਹਤ ਬਲਾਕ ਭਗਤਾ ਭਾਈ ਕਾ ਦੇ ਸਬ ਸੈਟਰ ਸਿਰੀਏ ਵਾਲਾ ਵਿੱਖੇ ਦੂਜੇ ਸੂਬੇ ਤੋਂ ਆਏ ਵਿਅਕਤੀ ਦੇ ਕੋਰੋਨਾ ਸੈਂਪਲ ਪੌਜੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋ ਕਰੋਨਾ ਪੀੜਤ ਮਰੀਜ ਨੂੰ ਬਠਿੰਡਾ ਵਿਖੇ ਆਇਸੋਲੇਟ ਕੀਤਾ ਗਿਆ। ਬਲਾਕ ਐਜੂਕੇਟਰ ਸੰਜੀਵ ਸਰਮਾ ਨੇ ਦੱਸਿਆ ਕਿ ਇਸ ਮਰੀਜ ਦੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰ ਦੇ ਸਾਰੇ ਮੈਬਰਾਂ ਦੇ ਸਿਵਲ ਹਸਪਤਾਲ ਭਗਤਾ ਭਾਈਕਾ ਵਿਖੇ ਸੈਂਪਲ਼ ਲੈ ਕੇ ਜਾਂਚ ਲਈ ਬਠਿੰਡਾ ਭੇਜੇ ਗਏ, ਜਿਥੋਂ ਇਹ ਸੈਂਪਲ ਫਰੀਦਕੋਟ ਲੈਬ ਵਿੱਚ ਭੇਜੇ ਜਾਣਗੇ। ਇਸ ਮੌਕੇ ਸਬ ਸੈਂਟਰ ਸਿਰੀਏਵਾਲਾ ਦੇ ਸਿਹਤ ਵਰਕਰ ਦਵਿੰਦਰ ਸਿੰਘ , ਏ ਐਨ ਐਮ ਰਾਜਵੀਰ ਕੌਰ ਅਤੇ ਜਸਵੰਤ ਕੌਰ, ਅੰਜੂ ਬਾਲਾ (ਸੀ.ਐਚ.ਓ.), ਅਤੇ ਰਿੰਕੂ ਕੌਰ, ਲਛਮਣ ਕੌਰ, ਮਨਜੀਤ ਕੌਰ ਆਸ਼ਾ ਵਰਕਰਾਂ ਹਾਜਰ ਸਨ।