ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ! ਕਰਤਾਰਪੁਰ ਲਾਂਘਾ ਜਲਦ ਹੀ ਖੋਲ੍ਹਣ ਦੀ ਤਿਆਰੀ ‘ਚ ਪਾਕਿਸਤਾਨ

ਕਰਤਾਰਪੁਰ ਲਾਂਘਾ ਜਲਦ ਹੀ ਖੋਲ੍ਹਣ ਦੀ ਤਿਆਰੀ 'ਚ ਪਾਕਿਸਤਾਨ

ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਵੀ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ।

 29 ਜੂਨ ਨੂੰ ਪਾਕਿਸਤਾਨ ਖੋਲ੍ਹਣਾ ਚਾਹੁੰਦਾ ਹੈ ਕਰਤਾਰਪੁਰ ਕਾਰੀਡੋਰ

ਗੁਰਦਾਸਪੁਰ, 27 ਜੂਨ 2020 – ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ ਵਿਖੇ ਚੱਲ ਰਹੇ ਲਾਕਡਾਊਨ ਤੋਂ ਬਾਅਦ ਹਰੇਕ ਦੇਸ਼ ਦੀ ਸਰਕਾਰ ਵੱਲੋਂ ਆਪਣੇ-ਆਪਣੇ ਹਿਸਾਬ ਨਾਲ ਸੁਰੱਖਿਆ ਉਪਾਅ ਵਰਤਦਿਆਂ ਹੋਇਆਂ ਆਮ ਜਨ-ਜੀਵਨ ਨੂੰ ਮੁੜ ਤੋਂ ਸੁਚਾਰੂ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸੇ ਲੜੀ ਤਹਿਤ ਗੁਆਂਢੀ ਮੁਲਕ ਪਾਕਿਸਤਾਨ ਨੇ ਵੀ ਭਾਰਤ ਦੀ ਤਰਜ਼ ਤੇ ਆਪਣੇ ਦੇਸ਼ ਅੰਦਰ ਸਾਰੇ ਧਾਰਮਿਕ ਸਥਾਨ ਖੋਲੇ ਜਾਣ ਦੇ ਸੰਕੇਤ ਦਿੱਤੇ ਹਨ ਅਤੇ ਇਹਨਾਂ ਧਾਰਮਿਕ ਸਥਾਨਾਂ ਵਿੱਚ ਕਰਤਾਰਪੁਰ ਕਾਰੀਡੋਰ ਵੀ ਸ਼ਾਮਿਲ ਹੈ। ਜਿਸ ਨੂੰ ਲੈ ਕੇ ਪਾਕਿਸਤਾਨੀ ਸਰਕਾਰ ਵੱਲੋਂ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਨੂੰ ਵੀ ਮੁੜ ਖੋਲ੍ਹੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।