ਸੀਨੀਅਰ ਪੱਤਰਕਾਰ ਅਤੇ ਪੀ ਟੀ ਸੀ ਦੇ ਐਂਕਰ ਦਵਿੰਦਰਪਾਲ ਨਹੀਂ ਰਹੇ

ਚੰਡੀਗੜ੍ਹ : ਸੀਨੀਅਰ ਪੱਤਰਕਾਰ ਅਤੇ ਪੀ ਟੀ ਸੀ ਨਿਊਜ਼ ਦੇ ਐਂਕਰ ਦਵਿੰਦਰਪਾਲ ਨਹੀਂ ਰਹੇ। ਉਹਨਾਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਸਵੇਰੇ 2.00 ਵਜੇ ਸਵਾਸ ਤਿਆਗੇ। ਉਹ ਕਿਡਨੀ ਰੋਗ ਤੋਂ ਪੀੜਤ ਸਨ। ਕੁਝ ਸਾਲ ਪਹਿਲਾਂ ਉਹਨਾਂ ਦੇ ਪਿਤਾ ਨੇ ਆਪਣੀ ਕਿਡਨੀ ਉਹਨਾਂ ਨੂੰ ਦਿੱਤੀ ਸੀ। ਪੱਤਰਕਾਰ ਭਾਈਚਾਰੇ, ਸਿਆਸਤਦਾਨਾਂ ਤੇ ਸਮਾਜ ਦੇ ਹੋਰ ਵਰਗਾਂ ਨੇ ਉਹਨਾਂ ਦੇ ਸਦੀਵੀਂ ਵਿਛੋੜ ‘ਤੇ ਦੁੱਖ ਪ੍ਰਗਟ ਕੀਤਾ ਹੈ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।