ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਮੁਹਾਲੀ ਕੋਰਟ ਨੇ ਗਿ੍ਰਫਤਾਰੀ ਵਾਰੰਟ ਕੀਤਾ ਜਾਰੀ

ਮੁਹਾਲੀ, (ਪੰਜਾਬੀ ਸਪੈਕਟ੍ਰਮ ਸਰਵਿਸ):  ਮੁਹਾਲੀ ਕੋਰਟ ਨੇ ਸ਼ਨੀਵਾਰ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ ਗਿ੍ਰਫਤਾਰੀ ਵਰੰਟ ਜਾਰੀ ਕੀਤੇ ਹਨ।ਸੈਣੀ ਕਰੀਬ ਤਿੰਨ ਦਹਾਕੇ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕੇਸ ‘ਚ ਲੋੜਿੰਦਾ ਹੈ।ਸਾਬਕਾ ਡੀਜੀਪੀ ਸੁਮੇਧ ਸੈਣੀ ਜੈਡ ਸਕਿਉਰਿਟੀ ਦੇ ਬਾਵਜੂਦ ਅੰਡਰ ਗਰਾਉਂਡ ਹੈ।ਪੁਲਿਸ ਕਈ ਦਿਨਾਂ ਤੋਂ ਉਸਦੀ ਭਾਲ ‘ਚ ਲੱਗੀ ਹੋਈ ਹੈ। ਮੁਹਾਲੀ ਕੋਰਟ ਨੇ ਹੁਣ ਸੈਣੀ ਖਿਲ਼ਾਫ ਵਾਰੰਟ ਜਾਰੀ ਕਰ ਪੁਲਿਸ ਨੂੰ ਕਿਹਾ ਹੈ ਕਿ ਉਹ ਸੈਣੀ ਨੂੰ 25 ਸਤੰਬਰ ਤੱਕ ਅਦਾਲਤ ਅੱਗੇ ਪੇਸ਼ ਕਰੇ।ਸੈਣੀ ਖਿਲਾਫ ਇਹ ਵਾਰੰਟ ਗੈਰ ਜਮਾਨਤੀ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੈਣੀ ਦੀ ਜਮਾਨਤ ਅਰਜੀ ਰੱਦ ਹੋ ਚੁੱਕੀ ਹੈ। ਸੈਣੀ ਖਿਲਾਫ ਆਈਪੀਸੀ ਦੀ ਧਾਰਾ 364, 201, 344, 330, 219, 120 ਅਤੇ 302 ਤਹਿਤ ਮੁਹਾਲੀ ਦੇ ਮਟੋਰ ਥਾਣੇ ‘ਚ ਮਾਮਲਾ ਦਰਜ ਹੈ।