ਫ਼ਾਜ਼ਿਲਕਾ : ਸੇਮ-ਨਾਲੇ ਦੇ ਟੁੱਟਣ ਨਾਲ ਪਿੰਡ ਕਬੂਲਸ਼ਾਹ ਰਕਬੇ ਦੀ ਸੈਂਕੜੇ ਏਕੜ ਫ਼ਸਲ ਪਾਣੀ ਦੀ ਮਾਰ ਹੇਠ

ਫ਼ਾਜ਼ਿਲਕਾ, (ਪੰਜਾਬੀ ਸਪੈਕਟ੍ਰਮ ਸਰਵਿਸ)- ਫ਼ਾਜ਼ਿਲਕਾ ਦੇ ਪਿੰਡ ਕਬੂਲ ਸ਼ਾਹ ਨੇੜੇ ਸੇਮ-ਨਾਲੇ ਦੇ ਟੁੱਟਣ ਨਾਲ ਸੈਂਕੜੇ ਏਕੜ ਕਿਸਾਨਾਂ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ। ਸੇਮ-ਨਾਲੇ ਦੇ ਪਾੜ ਨੂੰ ਪੂਰਨ ਲਈ ਕਿਸਾਨ ਆਪਣੇ ਪੱਧਰ ਤੇ ਯਤਨ ਕਰ ਰਹੇ ਹਨ। ਪਰ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ। ਜਿਸ ਕਾਰਨ ਪਾਣੀ ਲਗਾਤਾਰ ਅਗੇ ਵੱਧ ਰਿਹਾ ਹੈ। ਕਿਸਾਨਾਂ ਵਿਚ ਰੋਸ ਹੈ ਕਿ ਪ੍ਰਸ਼ਾਸਨ ਨੇ ਸਮੇਂ ਰਹਿੰਦੇ ਇਸ ਸੇਮ ਨਾਲੇ ਦੀ ਸਫ਼ਾਈ ਅਤੇ ਮੁਰੰਮਤ ਨਹੀਂ ਕਰਵਾਈ ਜਿਸ ਕਾਰਨ ਕਿਸਾਨਾਂ ਦਾ ਪਹਿਲਾ ਵੀ ਇਸ ਸੇਮ-ਨਾਲੇ ਦੇ ਪਾਣੀ ਨਾਲ ਨੁਕਸਾਨ ਹੋ ਚੁੱਕਿਆ ਹੈ ਅਤੇ ਹੁਣ ਵਰਖਾ ਤੋਂ ਬਾਅਦ ਇਕ ਵਾਰ ਮੁੜ ਤੋਂ ਇਸ ਸੇਮ-ਨਾਲੇ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਕਰ ਦਿਤੀ। ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਸੇਮ-ਨਾਲੇ ਦੇ ਟੁੱਟ ਜਾਣ ਦੀ ਸੂਚਨਾ ਤੋਂ ਬਾਅਦ ਵੀ ਕੁੱਝ ਨਹੀਂ ਕੀਤਾ ਅਤੇ ਕਿਸਾਨ ਆਪਣੇ ਪੱਧਰ ਤੇ ਇਸ ਸੇਮ-ਨਾਲੇ ਦੇ ਪਾੜ ਨੂੰ ਪੂਰ ਰਹੇ ਹਨ।