ਨਵੀਂ ਦਿੱਲੀ, 8 ਜੂਨ
ਟਵਿੱਟਰ ਨੇ ਭਾਰਤ ਸਰਕਾਰ ਦੀ ਅਪੀਲ ’ਤੇ ਪੰਜਾਬੀ ਰੈਪਰ ਜੈਜ਼ੀ ਬੀ ਦੇ ਅਕਾਊਂਟ ਸਣੇ ਚਾਰ ਜਣਿਆਂ ਦੇ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਵਾਈ ’ਤੇ ਪ੍ਰਤੀਕਿਰਿਆ ਵਿੱਚ ਗਾਇਕ ਨੇ ਆਪਣੇ ਇੰਸਾਗ੍ਰਾਮ ਵਿੱਚ ਕਿਹਾ, ‘ਮੈਂ ਹਮੇਸ਼ਾਂ ਆਪਣੇ ਲੋਕਾਂ ਲਈ ਖੜਾਂਗਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, 84 ਨੂੰ ਕਦੇ ਨਾ ਭੁੱਲੋ।’