ਪਾਕਿ ਪੁਲਿਸ ਨੇ ਨਸ਼ਾ ਤੇ ਹਥਿਆਰਾ ਦੀ ਤਸਕਰੀ ਦਾ ਮਾਮਲਾ ਕੀਤਾ ਦਰਜ
25-26 ਦਿਨਾਂ ਬਾਅਦ ਪਰਿਵਾਰ ਹੱਥ ਲੱਗੀ ਨਿਰਾਸ਼ਾ
ਬੀਐਸਐਫ ਨੇ ਸਰਪੰਚ ਨੂੰ ਫੋਨ ਕਰਕੇ ਦਿੱਤੀ ਜਾਣਕਾਰੀ, ਪਿੰਡ ‘ਚ ਛਾਂ ਗਿਆ ਸੁਨਾਟਾ
ਸਿੱਧਵਾਂ ਬੇਟ, 23 ਅਗਸਤ ( ਕੁਲਵਿੰਦਰ ਸਿੰਘ ਚੰਦੀ) :- ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿਧਵਾ ਬੇਟ ਦੇ ਪਿੰਡ ਪਰਜੀਆ ਬਿਹਾਰੀਪੁਰ ਦਾ ਇੱਕ ਨੋਜਵਾਨ ਆਪਣੇ ਦੋਸਤ ਨਾਲ ਬੀਤੀ 29 ਜੁਲਾਈ ਨੂੰ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਅਚਾਨਕ ਰੁੜ ਕੇ ਪਾਕਿਸਤਾਨ ਪੁੱਜੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ (ਲੁਧਿਆਣਾ) ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੈਹਿਰਾ ਮੁਸਤਰਕਾ ਥਾਣਾ ਮਹਿਤਪੁਰ (ਜਲੰਧਰ) ਦੇ ਮਾਮਲੇ ’ਚ ਹੁਣ ਨਵਾਂ ਮੋੜ ਆ ਗਿਆ ਹੈ। ਪਾਕਿਸਤਾਨ ਸਰਕਾਰ ਤੇ ਉਥੇ ਦੀ ਪੁਲਿਸ ਨੇ ਇਨ੍ਹਾਂ ਦੋ ਨੌਜਵਾਨਾਂ ਦੇ ਨਾਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਰੂਪ ਵਿਚ ਸਾਹਮਣੇ ਆਇਆ3 ਹੈ। ਬੀਤੇ ਕੱਲ੍ਹ ਪਾਕਿ ਰੇਂਜਰਾਂ ਵਲੋਂ 29 ਜੁਲਾਈ ਤੋਂ 3 ਅਗਸਤ ਤੱਕ ਜਿਨ੍ਹਾਂ 6 ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੇ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਸਰਹੱਦ ਨੇੜਿਓਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਉਨ੍ਹਾਂ ਵਿਚ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਇਸ ਖ਼ਬਰ ਦੇ ਮਿਲਣ ਨਾਲ ਪਿੰਡ ਅਤੇ ਪਰਿਵਾਰ ਅੰਦਰ ਸੋਗ ਦਾ ਮਾਹੌਲ ਹੈ। ਕਿਉਕਿ ਇਹ ਨੋਜਵਾਨ ਉਸ ਸਮੇਂ ਤੋੰ ਹੀ ਪਾਕਿਸਤਾਨ ਰੇਂਜਰਾ ਦੀ ਹਿਰਾਸਤ ‘ਚ ਹਨ੍।
ਪਰਿਵਾਰਕ ਮੈਂਬਰਾਂ ਅਤੇ ਪੀੜਤ ਦੀ ਪਤਨੀ ਦਾ ਕਹਿਣਾ ਹੈ ਕਿ ਹਰਵਿੰਦਰ ਕਦੇ ਵੀ ਫਿਰੋਜ਼ਪੁਰ ਵਾਲੀ ਸਾਈਡ ਨਹੀਂ ਗਿਆ ਤੇ ਫਿਰ ਉਹ ਇਸ ਧੰਦੇ ਵਿਚ ਕਿਵੇਂ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੋਮਵਾਰ ਨੂੰ ਭਾਰਤੀ ਫੌਜ ਵਲੋਂ ਪਾਕਿਸਤਾਨੀ ਤਸਕਰ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਕਾਬੂ ਕਰਨ ਤੋਂ ਬਾਅਦ ਪਾਕਿ ਵਲੋਂ ਸਾਡੇ ਨੌਜਵਾਨਾਂ ਨੂੰ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਪੈਰਵਾਈ ਕਰਕੇ ਸਾਡੇ ਬੇਕਸੂਰ ਨੌਜਵਾਨਾਂ ਨੂੰ ਭਾਰਤ ਲੈ ਕੇ ਆਉਣ।
ਇਸ ਸਮੇਂ ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਟੈਲੀਫੋਨ ਕਰਕੇ ਹਰਵਿੰਦਰ ਅਤੇ ਰਤਨਪਾਲ ਦੇ ਪਾਕਿ ਰੇਂਜਰਾਂ ਵਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਸ਼ੱਕ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ ਦੀ ਪੁਸ਼ਟੀ ਕੀਤੀ ਹੈ।
*ਕਈ ਦਿਨ ਝੂਠੇ ਲਾਰਿਆਂ ਨਾਲ ਪਰਿਵਾਰ ਨੂੰ ਪਾਕਿ ਰੇਂਜਰ ਬਣਾਉਦੇ ਰਹੇ ਬੇਵਕੂਫ*
ਦਰਅਸਲ 29 ਜੁਲਾਈ ਤੋਂ ਲਾਪਤਾ ਹੋਏ ਉਕਤ ਦੋਸਤਾਂ ਦਾ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰੋਂ ਦਰਿਆ ਸਤਲੁਜ ਰਾਹੀ ਪਾਕਿ ਪੁੱਜਣ ਦੀ ਪੁਸ਼ਟੀ ਤੋਂ ਬਾਅਦ ਬੀ.ਐਸ .ਐਫ ਦੀ ਬਾਰਡਰ ਚੌਕੀ ਰਾਹੀ ਜਲਦੀ ਹੀ ਥਾਣਾ ਲੱਖੋਕੇ ਬਹਿਰਾਮ ਦੇ ਸ਼ੁਪਰਦ ਕੀਤੇ ਜਾਣਗੇ, ਆਜਿਹਾ ਸਭ ਲਗਾਤਾਰ ਕਈ ਦਿਨ ਚੱਲਦਾ ਰਿਹਾ ਤੇ ਇਨ੍ਹਾ ਨੋਜਵਾਨਾਂ ਨੂੰ ਲੈਣ ਵਾਸਤੇ ਹੁਸੈਨੀਵਾਲਾ ਬਾਰਡਰ ਤੇ ਵੀ ਦੋਹਾਂ ਪਿੰਡਾ ਦੀਆ ਪੰਚਾਇਤਾ ਕਈ ਵਾਰ ਜਾਦੀਆਂ ਰਹੀ ਅੱਜ ਦਿੰਦੇ ਹਾ ਕੱਲ੍ਹ ਦੇਵਾਗੇ ਸਾਰਾ ਸਾਰਾ ਦਿਨ ਪਰਿਵਾਰ ਭੁਖਨਭਾਣੇ ਪਾਕਿਸਤਾਨ ਵਾਲੇ ਪਾਸੇ ਲਲਚਾਈਆ ਨਜ਼ਰਾਂ ਨਾਲ ਤੱਕ ਦਾ ਰਿਹਾ ਪਰ ਕਰੀਬ 25-26 ਦਿਨਾਂ ਬਾਅਦ ਨਿਰਾਸ਼ਾ ਹੱਥ ਲੱਗੀ ਤੇ ਉਹ ਵੀ ਬੀਐਸਐਫ ਰਾਹੀ ਸਰਪੰਚ ਨੂੰ ਫੋਨ ਕਰਕੇ ਇਹ ਮਨਹੂਸ ਖਬਰ ਦਿੱਤੀ ਗਈ ਕਿ ਉਕਤ ਦੋਵੇ ਨੋਜਵਾਨਾਂ ਤੇ ਪਾਕਿਸਤਾਨ ਪੁਲਿਸ ਨੇ ਨਸ਼ਾ ਤੇ ਹਥਿਆਰਾ ਦੀ ਤਸਕਰੀ ਦਾ ਕੇਸ ਪਾ ਦਿੱਤਾ ਗਿਆ । ਜਿਸ ਤੋਂ ਬਾਅਦ ਪਿੰਡ ‘ਚ ਸਨਾਟਾ ਛਾ ਗਿਆ ।