ਇੱਕ ਸਾਲ ਪਹਿਲਾਂ ਹੀ ਉਚੇਰੀ ਪੜ੍ਹਾਈ ਕਰਨ ਗਈ ਸੀ ਟੋਰਾਂਟੋ

ਬਰਨਾਲਾ, 9 ਅਗਸਤ ( ਕੁਲਵਿੰਦਰ ਸਿੰਘ ਚੰਦੀ) :- ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਰਹਿਣ ਵਾਲੀ 22 ਸਾਲਾ ਲੜਕੀ ਮਨਪ੍ਰੀਤ ਕੌਰ ਦੀ ਕੈਨੇਡਾ ‘ਚ ਮੌਤ ਹੋ ਗਈ ਹੈ। ਪਿਛਲੇ ਸਾਲ 22 ਅਗਸਤ ਨੂੰ ਇਹ ਲੜਕੀ ਕੈਨੇਡਾ ਗਈ ਸੀ ਜਿੱਥੇ ਟੋਰਾਂਟੋ ‘ਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਲੜਕੀ ਦੀ ਮੌਤ ਦੀ ਖਬਰ ਪਿੰਡ ‘ਚ ਪਹੁੰਚਦਿਆਂ ਹੀ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਲੜਕੀ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 3 ਵਜੇ ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਆਇਆ ਅਤੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਕੇਵਲ ਸਿੰਘ ਨੇ ਦੱਸਿਆ ਕਿ ਉਸ ਦੀ 22 ਸਾਲਾ ਧੀ ਮਨਪ੍ਰੀਤ ਕੌਰ ਪਿਛਲੇ ਸਾਲ 22 ਅਗਸਤ ਨੂੰ ਕੈਨੇਡਾ ਗਈ ਸੀ ਅਤੇ ਅੱਜ ਸਵੇਰੇ ਕਰੀਬ 3 ਵਜੇ ਉਸ ਨੂੰ ਫੋਨ ਆਇਆ ਕਿ ਲੜਕੀ ਦੀ ਹਾਲਤ ਖਰਾਬ ਹੈ।

ਉਸ ਨੂੰ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਹੈ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਬੇਟੀ ਦੀ ਮੌਤ ਹੋ ਗਈ।

Leave a Reply

Your email address will not be published. Required fields are marked *