ਦੇਸ਼ ਅਤੇ ਕੋਮ ਦੇ ਨਿਰਮਾਤਾ ਅਧਿਆਪਕ ਸਾਹਿਬਾਨਾਂ ਦਾ ਸਨਮਾਨ ਕਰਨ ਦੇ ਲਈ ਅਲਾਇੰਸ ਕਲੱਬ ਮੁਕਤਸਰ ਜਿਲਾ 111ਨੋਰਥ ਵਲੋ ਸਾਦਾ ਅਤੇ ਭਰਵਾਸ਼ਾਲੀ ਸਮਾਗਮ ਕਲੱਬ ਦੇ ਪ੍ਧਾਨ ਐਲੀ ਸੁਰਿੰਦਰ ਗਿਰਧਰ ਦੀ ਯੋਗ ਅਗਵਾਈ ਹੇਠ ਸਥਾਨਕ ਮਲੋਟ ਰੋੜ ਤੇ ਸਥਿਤ ਗੋਰਮਿੰਟ ਪ੍ਇਮਰੀ ਸਮਾਰਟ ਸਕੂਲ ਡੈਰਾ ਭਾਈ ਮਸਤਾਨ ਸਿੰਘ ਵਿੱਚ ਅਯੋਜਨ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਜੈ ਕੁਮਾਰ ਸ਼ਰਮਾ ਜ਼ਿਲਾ ਸਿੱਖਿਆਂ ਅਫ਼ਸਰ ( ਐਲੀਮੈਂਟਰੀ) ਸਨ ਜਦਕਿ ਵਿਸ਼ੇਸ ਤੌਰ ਤੇ ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲਾ 111ਨੋਰਥ ਦੇ ਸਾਬਕਾ ਜਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਅਤੇ ਸੀਨੀਅਰ ਮੈਬਰ ਐਲੀ ਅਰਵਿੰਦਰ ਪਾਲ ਸਿੰਘ ਬੱਬੂ ਨੇ ਸਿਰਕਤ ਕੀਤੀ ਸਕੂਲ ਦੇ ਨੰਨੇ ਬੱਚਿਆਂ ਵਲੋ ਧਾਰਿਮਕ ਗੀਤ ਗਾਕੇ ਸਮਾਗਮ ਦੀ ਸ਼ੁਰੂਆਤ ਕੀਤੀ ਉੱਥੇ ਬੱਚਿਆਂ ਵਲੋ ਖੂਬ ਰੰਗਾਂ ਰੰਗ ਪਰੋਗਰਾਮ ਪੇਸ਼ ਕੀਤਾ ਗਿਆ ਅਤੇ ਸਰੋਤਿਆਂ ਵਲੋ ਖੂਬ ਦਾਤ ਦਿੱਤੀ ਸਕੂਲ ਦੀ ਮੁੱਖ ਅਧਿਆਪਕਾਂ ਚਰਨਜੀਤ ਕੋਰ ਨੇ ਸੱਭ ਨੂੰ ਜੀ ਆਇਆ ਨੂੰ ਆਖਦਿਆਂ ਅਲਾਇੰਸ ਕਲੱਬ ਮੁਕਤਸਰ ਦੇ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਲੱਬ ਵਲੋ ਸਾਡੇ ਸਕੂਲ ਵਿੱਚ ਸਮਾਗਮ ਰੱਖ ਕੇ ਸਾਡੇ ਸਕੂਲ ਦੇ ਅਧਿਆਪਕਾਂ ਦਾ ਬੱਚਿਆਂ ਦਾ ਮਾਣ ਵਧਾਇਆ ਹੈ ਇਸ ਮੋਕੇ ਤੇ ਬੋਲਦਿਆਂ ਸਾਬਕਾ ਜਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਨੇ ਕਿਹਾ ਸਾਡੀ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ ਜਿਸ ਦੇ ਤਹਿਤ ਅੱਜ ਕਲੱਬ ਨੇ ਅਧਿਆਪਕ ਦਿਵਸ਼ ਨੂੰ ਸਮੱਰਪਤ ਸਰਕਾਰੀ ਪ੍ਇਮਰੀ ਸਕੂਲ ਸਮਾਰਟ ਦੇ ਸਾਰੇ ਅਧਿਆਪਕ ਸਹਿਬਾਨਾ ਨੂੰ ਸ੍ਰੀ ਅਜੈ ਕੁਮਾਰ ਸ਼ਰਮਾ ਜ਼ਿਲਾ ਸਿੱਖਿਆਂ ਅਫ਼ਸਰ (ਐਲੀਮੈਂਟਰੀ) ਦੀ ਹਾਜ਼ਰੀ ਵਿੱਚ ਸਨਮਾਨ ਚਿੰਨ੍ਹ ਦੇਕੇ ਸਨਮਾਇਤ ਕੀਤਾ ਗਿਆ ਇਸ ਸਮੇ ਤੇ ਬੋਲਦਿਆਂ ਅਜੈ ਕੁਮਾਰ ਸ਼ਰਮਾ ਜ਼ਿਲਾ ਸਿੱਖਿਆਂ ਅਫ਼ਸਰ ਨੇ ਕਿਹਾ ਕਿ ਦੂਨੀਆਂ ਵਿੱਚ ਅਧਿਆਪਕ ਦਾ ਰੁਤਬਾ ਬਹੁਤ ਉੱਚਾ ਹੈ ਅਧਿਆਪਕ ਸਾਡੇ ਬੱਚਿਆਂ ਦੇ ਭਵਿੱਖ ਦਾ ਰਚਨਹਾਰਾ ਹੈ ਉਹਨਾਂ ਕਿਹਾ ਕਿ ਇੰਟਰਨੈਸ਼ਨਲ ਅਲਾਇੰਸ ਕਲੱਬ ਮੁਕਤਸਰ ਵਲੋ ਸਨਮਾਇਤ ਕੀਤੇ ਗਏ ਅਧਿਆਪਕਾਂ ਨੂੰ ਮੈ ਵਧਾਈ ਦਿੰਦਾ ਹਾ ਅਤੇ ਕਲੱਬ ਦੇ ਸਾਰੇ ਮੈਬਰਾਂ ਦਾ ਦਿੱਲੋ ਧੰਨਵਾਦ ਕਰਦਾ ਹਾ ਇਸ ਸਮੇ ਤੇ ਕਲੱਬ ਦੇ ਪ੍ਧਾਨ ਐਲੀ ਸੁਰਿੰਦਰ ਗਿਰਧਰ ਨੇ ਦੱਸਿਆ ਕਿ ਸਕੂਲ ਦੀ ਹੈਡ ਮਾਸਟਰ ਚਰਨਜੀਤ ਕੋਰ,ਅਨੂੰ ਸ਼ਰਮਾ,ਸੁਖਵਿੰਦਰ ਕੋਰ,ਸੁਨੀਤਾ ਰਾਣੀ,ਨਮਨਦੀਪ ਕੋਰ,ਗੁਰਮੀਤ ਕੋਰ,ਹਰਜੀਤ ਕੋਰ,ਤੇਜਿੰਦਰ ਕੋਰ,ਸਿਲਪਾ ਪੁਨਸ਼ੀ,ਅੰਜੂ ਬਾਲਾ,ਅਮਿਤਾ ਸੱਚਦੇਵਾ,ਪਰਮਜੀਤ ਕੋਰ ਅਤੇ ਮਾਸਟਰ ਗੁਰਮੀਤ ਸਿੰਘ ਨੂੰ ਕਲੱਬ ਵਲੋ ਸਨਮਾਇਤ ਕੀਤਾ ਗਿਆ ਇਸ ਮੋਕੇ ਤੇ ਕਲੱਬ ਦੇ ਸੀਨੀਅਰ ਮੈਬਰ ਅਰਵਿੰਦਰ ਪਾਲ ਸਿੰਘ ਬੱਬੂ ਅਤੇ ਗੁਰਾਇੰਤਾ ਸਿਘ ਸੰਧੂ ਵਲੋ ਅਧਿਆਪਕ ਦਿਵਸ਼ ਤੇ ਆਪਣੇ ਵਿਚਾਰ ਸਾਝੇਂ ਕੀਤੇ ਗਏ, ਸਟੇਜ ਦੀ ਸੇਵਾ ਅਧਿਆਪਕਾ ਸੁਖਵਿੰਦਰ ਕੋਰ ਵਲੋ ਬਾ ਖੂਬੀ ਨਿਭਾਈ,ਸਮਾਗਮ ਦੋਰਾਣ ਕਲੱਬ ਦੇ ਪ੍ਧਾਨ ਤੋ ਇਲਾਵਾ ਜਸਬੀਰ ਸਿੰਘ ਏ ਐਸ ਆਈ,ਸੋਮ ਨਾਥ ਜਲਹੋਤਰਾ, ਰਵਿੰਦਰ ਪਾਲ ਸਿੰਘ ਬਾਹੀਆ,ਗੁਰਾਇੰਤਾ ਸਿੰਘ ਸੰਧੂ,ਸਕੂਲ ਦਾ ਸਟਾਫ ਅਤੇ ਬੱਚੇ ਮੋਜੂਦ ਸਨ