ਭੁਪਾਲ, 9 ਜੂਨ
ਮੱਧ ਪ੍ਰਦੇਸ਼ ਦੇ ਭੁਪਾਲ ਅਤੇ ਇੰਦੌਰ ਦੇ ਹਵਾਈ ਅੱਡਿਆਂ ਤੋਂ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਕੇ ਜਾਣ ਦੀ ਧਮਕੀ ਦੇਣ ਵਾਲੇ ਨੂੰ ਪੁਲੀਸ ਨੇ ਦੇਰ ਰਾਤ ਇਥੋਂ 100 ਕਿਲੋਮੀਟਰ ਦੂਰ ਸ਼ੁਜਾਲਪੁਰ ਕਸਬੇ ਤੋਂ ਫੜ ਲਿਆ। ਪੁਲੀਸ 34 ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕਰ ਰਹੀ ਹੈ। ਇਸ ਦੌਰਾਨ ਦੋਵਾਂ ਹਵਾਈ ਅੱਡਿਆਂ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ।