ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 9 ਜੂਨ
ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰ: 21 ਸਥਿਤ ਵੇਰਕਾ ਬੱਸ ਸਟੈਂਡ ਦੇ ਨਜ਼ਦੀਕ ਅਮਰੂਤ ਪ੍ਰਾਜੈਕਟ ਅਧੀਨ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। 18 ਲੱਖ ਦੀ ਲਾਗਤ ਦੇ ਟਿਊਬਵੈੱਲ ਨਾਲ ਮੋਹਨ ਨਗਰ, ਪੱਤੀ ਘੱਲੂ ਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਹੋਣ ਨਾਲ ਪਾਣੀ ਦੀ ਕਿੱਲਤ ਦੂਰ ਹੋਵੇਗੀ। ਇਸੇ ਦੌਰਾਨ ਮੇਅਰ ਰਿੰਟੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਡਿਸਪੋਜ਼ਲ ਪੁਆਇੰਟ ਦਾ ਜਾਇਜ਼ਾ ਵੀ ਲਿਆ ਅਤੇ ਇਲਾਕਾ ਨਿਵਾਸੀਆਂ ਦੀ ਮੁਸ਼ਕਲਾਂ ਸੁਣ ਕੇ ਉਨਾਂ ਦੇ ਹੱਲ ਲਈ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਮੌਕੇ ਕੌਂਸਲਰ ਪਰਮਿੰਦਰ ਕੌਰ, ਪ੍ਰਿਅੰਕਾ ਸ਼ਰਮਾ, ਪਰਮਜੀਤ ਸਿੰਘ ਹੁੰਦਲ, ਰਿਤੇਸ਼ ਸ਼ਰਮਾ, ਮਾਸਟਰ ਹਰਪਾਲ ਸਿੰਘ ਵੇਰਕਾ, ਅਨੇਕ ਸਿੰਘ, ਰਾਮ ਬਲੀ, ਐਸ.ਈ ਅਨੁਰਾਗ ਮਹਾਜਨ, ਐਕਸੀਅਨ ਬਲਜੀਤ ਸਿੰਘ ਹਾਜ਼ਰ ਸਨ।