ਨਵੀਂ ਦਿੱਲੀ, 12 ਜੂਨ
ਸਰਕਾਰ ਨੇ ਅੱਜ ਕੋ-ਵਿਨ ਸਿਸਟਮ ਹੈਕ ਹੋਣ ਅਤੇ ਡਾਟਾ ਲੀਕ ਹੋਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਇਸ ਨੂੰ ਨਿਰਾਧਾਰ ਦੱਸਿਆ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਬਿਆਨ ਵਿੱਚ ਕਿਹਾ ਕਿ ਕੋ-ਵਿਨ ਸਿਸਟਮ ਦੇ ਕਥਿਤ ਹੈਕਿੰਗ ਮਾਮਲੇ ਦੀ ਤਕਨੀਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਵੱਲੋਂ ਜਾਂਚ ਕੀਤੀ ਗਈ ਹੈ। ਵੈਕਸੀਨ ਪ੍ਰਸ਼ਾਸਨ ਦੇ ਤਾਕਤੀ ਗਰੁੱਪ ਦੇ ਚੇਅਰਮੈਨ ਡਾ.ਆਰ ਐੱਸ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਕੋ-ਵਿਨ ਸਿਸਟਮ ਦੇ ਕਥਿਤ ਹੈਕਿੰਗ ਹੋਣ ਅਤੇ ਡਾਟਾ ਲੀਕ ਹੋਣ ਦੇ ਦਾਅਵੇ ਨਿਰਾਧਾਰ ਹਨ।-ਪੀਟੀਆਈ