ਨਵੀਂ ਦਿੱਲੀ, 13 ਜੂਨ
71 ਦਿਨਾਂ ਬਾਅਦ ਦੇਸ਼ ਵਿਚ ਕੋਵਿਡ-19 ਦੇ ਸਭ ਤੋਂ ਘੱਟ 80834 ਨਵੇਂ ਕੇਸ ਸਾਹਮਣੇ ਆਏ ਹਨ। ਐਤਵਾਰ ਸਵੇਰ ਤੱਕ ਦੇ ਅੰਕੜਿਆਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਨਾਲ ਦੇਸ਼ ਵਿੱਚ ਕਰੋਨਾ ਦੇ ਕੁੱਲ ਮਾਮਲੇ ਵਧ ਕੇ 2,94,39,989 ਹੋ ਗੲੇ। ਇਸ ਦੌਰਾਨ ਕਰੋਨਾ ਦੇ 3,303 ਮਰੀਜ਼ਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 3,70,384 ਤੱਕ ਪੁੱਜ ਗਈ। ਪੰਜਾਬ ’ਚ ਕਰੋਨਾ ਕਾਰਨ ਹੁਣ 15503 ਜਾਨਾਂ ਜਾ ਚੁੱਕੀਆਂ ਹਨ।