ਮਨੋਜ ਸ਼ਰਮਾ
ਬਠਿੰਡਾ, 13 ਜੂਨ
ਅੱਜ ਸਵੇਰੇ ਪੰਜਾਬ ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਤੇ ਖੇਤਾਂ ਵਿਚ ਲਹਿਰਾਂ ਬਹਿਰਾਂ ਹੋ ਗਈਆਂ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਝੋਨਾ ਲਗਾਉਣ ਆਏ ਪਰਵਾਸੀ ਮਜ਼ਦੂਰ ਖ਼ੁਸ਼ ਹਨ। ਪੰਜਾਬ ਵਿੱਚ ਝੋਨਾ ਲਾਉਣ ਦੀ ਸ਼ੁਰੂਆਤ ਵਿੱਚ ਮੀਂਹ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ ਤੇ ਉਨ੍ਹਾਂ ਦੀ ਡੀਜ਼ਲ ਖਪਤ ਘਟ ਗਈ ਹੈ। ਮੀਂਹ ਨੇ ਪਾਵਰਕੌਮ ਨੂੰ ਵੱਡੀ ਰਾਹਤ ਦਿੱਤੀ। ਰਾਜ ਵਿੱਚ 35 ਤੋਂ 40 ਮਿੰਟ ਰੁਕ ਰੁਕ ਕੇ ਪੈਂਦੀ ਬਾਰਸ਼ ਨੇ ਸ਼ਹਿਰ ਅਤੇ ਪਿੰਡਾਂ ਦੀਆਂ ਸੜਕਾਂ ਜਲਥਲ ਕਰ ਦਿੱਤੀਆਂ।