ਨਵੀਂ ਦਿੱਲੀ, 14 ਜੂਨਮੁੰਬਈ ਤੋਂ ਬਾਅਦ ਹੈਦਰਾਬਾਦ ਦੂਜਾ ਮਹਾਨਗਰ ਹੈ ਜਿਥੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਦੇ ਪਾਰ ਚਲੀ ਗਈ ਹੈ। ਤੇਲ ਕੀਮਤਾਂ ਵਿੱਚ ਸੋਮਵਾਰ ਨੂੰ ਮੁੜ ਵਾਧਾ ਹੋਇਆ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ’ਚ 29 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿੱਚ 30 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਬੀਤੇ ਛੇ ਹਫ਼ਤਿਆਂ ਵਿੱਚ ਤੇਲ ਕੀਮਤਾਂ ਵਿੱਚ ਇਹ 24ਵਾਂ ਵਾਧਾ ਹੈ। ਇਸ ਵਾਧੇ ਨਾਲ ਮੁਲਕ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇਤਿਹਾਸਕ ਉੱਚ ਪੱਧਰ ’ਤੇ ਪੁੱਜ ਗਈਆਂ ਹਨ। ਕੌਮੀ ਰਾਜਧਾਨੀ ਵਿੱਚ ਪੈਟਰੋਲ 96.41 ਰੁਪਏ ਅਤੇ ਡੀਜ਼ਲ 87.28 ਰੁਪਏ ਪ੍ਰਤੀ ਲਿਟਰ ਹੈ। -ਏਜੰਸੀ