ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 13 ਜੂਨ
ਸੁਹਾਗਹੇੜੀ ਤੋਂ ਭੱਲਮਾਜਰਾ-ਟੌਹੜਾ 8.95 ਕਿਲੋਮੀਟਰ ਲੰਬੀ ਸੜਕ 95 ਲੱਖ ਦੀ ਲਾਗਤ ਨਾਲ ਨਵੇਂ ਸਿਰਿਉਂ ਬਣਾਈ ਗਈ ਹੈ। ਇਸੇ ਪ੍ਰੋਜੈਕਟ ਤਹਿਤ ਪਿੰਡ ਭੱਲਮਾਜਰਾ ਦੀ ਫ਼ਿਰਨੀ, ਭੱਲਮਾਜਰਾ ਤੋਂ ਚਨਾਰਥਲ ਖੁਰਦ-ਸੁਹਾਗਹੇੜੀ ਰੋਡ (ਨਹਿਰ ਦੇ ਪੁੱਲ ਤੱਕ) ਆਦਿ ਸੜਕਾਂ ਨਵੇਂ ਸਿਰਿਉਂ ਬਣਾਈਆਂ ਗਈਆਂ ਹਨ। ਇਹ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੜਕਾਂ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਇਸ ਮੌਕੇ ਐਸ.ਡੀ.ਓ. ਦਰਬਾਰਾ ਸਿੰਘ ਹਾਜ਼ਰ ਸਨ।