ਚਾਉਕੇ: ਗ੍ਰਾਮ ਪੰਚਾਇਤ ਜੇਠੂਕੇ ਅਤੇ ਯੁਵਕ ਭਲਾਈ ਕਲੱਬ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਸਿਹਤ ਮਹਿਕਮੇ ਦੇ ਸਹਿਯੋਗ ਨਾਲ ਕਰੋਨਾ ਵੈਕਸੀਨ ਕੈਂਪ ਪਿੰਡ ਜੇਠੂਕੇ ਵਿੱਚ ਲਗਵਾਇਆ ਗਿਆ। ਇਸ ਸਬੰਧੀ ਡਾ. ਅਸ਼ਵਨੀ ਕੁਮਾਰ ਐੱਸ.ਐੱਮ.ਓ, ਸਰਪੰਚ ਸੁਖਦੇਵ ਸਿੰਘ ਢਿੱਲੋਂ ਤੇ ਸਰਵਜੀਤ ਸਿੰਘ ਭੁੱਲਰ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਕੈਂਪ ਦੌਰਾਨ 118 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ, ਜਿਸ ਵਿੱਚ 18 ਸਾਲ ਤੋਂ ਉੱਪਰ 70 ਵਿਅਕਤੀਆਂ ਅਤੇ 45 ਸਾਲ ਤੋਂ ਉੱਪਰ 49 ਵਿਅਕਤੀਆਂ ਦੇ ਵੈਕਸੀਨ ਲਗਵਾਈ ਗਈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਸਾਧੂ ਰਾਮ, ਮਨਜੋਤ ਕੌਰ, ਸਿਮਰਨਜੀਤ ਕੌਰ, ਹਰਜੀਤ ਸਿੰਘ, ਸਤੀਰ ਕੁਮਾਰ, ਕਰਨਜੀਤ ਕੌਰ, ਹਰਜਿੰਦਰ ਕੌਰ ਆਸ਼ਾ ਵਰਕਰ ਅਤੇ ਗੁਰਜੰਟ ਸਿੰਘ ਪੰਚ ਕੌਰ ਸਿੰਘ, ਪੰਚ ਜਗਰੂਪ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ