ਪੇਈਚਿੰਗ, 17 ਜੂਨ
ਚੀਨ ਨੇ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਲਈ ਤਿੰਨ ਪੁਲਾੜ ਯਾਤਰੀਆਂ ਨੂੰ ਭੇਜਿਆ ਹੈ, ਜਿਥੇ ਉਹ ਤਿੰਨ ਮਹੀਨੇ ਇਸ ਦੇ ਕੋਰ ਮੈਡੀਊਲ ‘ਤਿਯਾਨਹੇ’ ਵਿਚ ਰਹਿਣਗੇ। ਇਹ ਪੰਜ ਸਾਲਾਂ ਵਿੱਚ ਚੀਨ ਦਾ ਪਹਿਲਾ ਮਿਸ਼ਨ ਹੈ, ਜਿਸ ਵਿੱਚ ਉਸ ਨੇ ਇਨਸਾਨ ਨੂੰ ਪੁਲਾੜ ਵਿੱਚ ਭੇਜਿਆ ਹੈ। ਤਿਯਾਨਹੇ ਚੀਨ ਦੁਆਰਾ ਭੇਜਿਆ ਤੀਜਾ ਅਤੇ ਸਭ ਤੋਂ ਵੱਡਾ ਪੁਲਾੜ ਸਟੇਸ਼ਨ ਹੈ।