ਮੁੰਬਈ, 17 ਜੂਨ
ਕਾਂਗਰਸ ਨੇ ਮਹਾਰਾਸ਼ਟਰ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜਨ ਦੀ ਇੱਛਾ ਜ਼ਾਹਰ ਕਰਨ ਬਾਅਦ ਸੱਤਾਧਾਰੀ ਭਾਈਵਾਲ ਸ਼ਿਵ ਸੈਨਾ ਨੇ ਕਿਹਾ ਹੈ ਕਿ 2024 ਦੀਆਂ ਚੋਣਾਂ ਹਾਲੇ ਬਹੁਤ ਦੂਰ ਹਨ ਕੀ ਕਾਂਗਰਸ ਦੀ ਰਾਜ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਦੀ ਕੋਈ ਯੋਜਨਾ ਹੈ? ਪਾਰਟੀ ਦੇ ਮੁੱਖ ਅਖ਼ਬਾਰ ‘ਸਾਮਨਾ’ ਵਿਚ ਪ੍ਰਕਾਸ਼ਿਤ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਇਕੱਲੇ ਚੋਣ ਲੜਨ ਦੀ ਗੱਲ ਸ਼ੁਰੂ ਕਰ ਦਿੱਤੀ ਹੈ, ਇਸ ਲਈ ਸ਼ਿਵ ਸੈਨਾ ਅਤੇ ਐੱਨਸੀਪੀ ਨੂੰ ਅਗਲੀਆਂ ਚੋਣਾਂ ਮਹਾਰਾਸ਼ਟਰ ਦੇ ਹਿੱਤ ਵਿਚ ਮਿਲ ਕੇ ਲੜਨਗੇ।