ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਜੂਨ
ਇਥੋਂ ਦੇ ਪਿੰਡ ਮਾਖੋਸਰਾਣੀ ’ਚ ਬੀਤੇ ਦਿਨ ਨਹਿਰ ’ਚ ਨਹਾਉਂਦੇ ਸਮੇਂ ਡੁੱਬੇ ਮੁੰਡੇ ਦੀ ਅੱਜ ਲਾਸ਼ ਮਿਲ ਗਈ ਹੈ। ਪੋਸਟਮਾਰਟਮ ਮਗਰੋਂ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਮਾਖੋਸਰਾਣੀ ਵਾਸੀ ਵਰਿੰਦਰ ਕੁਮਾਰ ਆਪਣੇ ਮਿੱਤਰਾਂ ਨਾਲ ਨਹਿਰ ਵਿੱਚ ਨਹਾਉਣ ਲਈ ਗਿਆ ਸੀ, ਜਿਥੇ ਪੈਰ ਤਿਲਕਣ ਨਾਲ ਉਹ ਨਹਿਰ ’ਚ ਡਿੱਗ ਪਿਆ ਤੇ ਪਾਣੀ ’ਚ ਰੁੜ ਗਿਆ। ਅੱਜ ਨਹਿਰ ’ਚੋਂ ਕਈ ਕਿਲੋਮੀਟਰ ਦੂਰ ਤੋਂ ਗੋਤਾਖੋਰਾਂ ਨੂੰ ਉਸ ਦੀ ਲਾਸ਼ ਮਿਲੀ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।