Wednesday, March 22, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਗੁਰੂ ਗੋਬਿੰਦ ਸਿੰਘ ਸਕੂਲ ਵਿੱਚ 11ਵਾਂ ਇਨਾਮ ਵੰਡ ਸਮਾਗਮ

    ਨੌਜਵਾਨ ਨੂੰ ਜ਼ਖ਼ਮੀ ਕਰਕੇ ਤਿੰਨ ਲੱਖ ਦੀ ਨਕਦੀ ਲੁੱਟੀ

    ਰਾਜਸਥਾਨ ਤੋਂ ਪੰਜਾਬ ਆਉਣ ਵਾਲਿਆਂ ਦੀ ਚੈਕਿੰਗ

    ਸੜਕ ਹਾਦਸੇ ’ਚ ਛੇ ਮਜ਼ਦੂਰ ਜ਼ਖ਼ਮੀ

    ਖ਼ਾਲਸਾ ਕਾਲਜ ਬੰਗਾ ’ਚ ਅਥਲੈਟਿਕ ਮੀਟ

    ਵਿਧਾਇਕ ਵੱਲੋਂ 10.68 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ

    ਸਰਕਾਰੀ ਹਦਾਇਤਾਂ ਦਾ ਮਖੌਲ ਉਡਾ ਰਹੇ ਨੇ ਅੰਗਰੇਜ਼ੀ ਵਾਲੇ ਬੋਰਡ

    ਦਲ ਖਾਲਸਾ ਦੇ ਦੋ ਕਾਰਕੁਨ ਪੁਲੀਸ ਵੱਲੋਂ ਕਾਬੂ

    ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ ‘ਆਪ’ ਵਿੱਚ ਸ਼ਾਮਲ

  • ਹਰਿਆਣਾ

    ਤੇਜ਼ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ; ਇੱਕ ਜ਼ਖ਼ਮੀ

    ਐਚ3ਐਨ2 ਦਾ ਕੇਸ ਆਇਆ ਸਾਹਮਣੇ

    ਬ੍ਰਿਟਿਸ਼ ਸਕੂਲ ਪੰਚਕੂਲਾ ਵਿੱਚ ਕਾਰਨੀਵਲ

    ਸਿਰਸਾ: ਪੁਲੀਸ ਨੇ ਪੰਜਾਬ ਨਾਲ ਲੱਗਦੀਆਂ ਹੱਦਾਂ ’ਤੇ ਚੌਕਸੀ ਵਧਾਈ

    ਸਿਰਸਾ: ਸਰਵ ਕਰਮਚਾਰੀ ਸੰਘ ਨੇ ਮੰਗਾਂ ਦੀ ਪੂਰਤੀ ਲਈ ਨਾਅਰੇਬਾਜ਼ੀ ਕੀਤੀ

    ਪੁਲੀਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ

    70 ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼

    ਰੈਸਕਿਊ ਕੀਤੇ ਭੈਣ-ਭਰਾ ਦਾ ਇਕ ਦਿਨ ਵਿਚ ਬਦਲਿਆ ਹੁਲੀਆ

    ਪੁਲੀਸ ਲਾਈਨ ਨੇੜਿਓਂ ਨੌਜਵਾਨ ਅਸਲੇ ਸਣੇ ਗ੍ਰਿਫ਼ਤਾਰ

  • ਦੇਸ਼

    ਭਾਜਪਾ ਸਿਰਫ ਕਿਰਾਏਦਾਰ, ਜਮਹੂਰੀਅਤ ਦੀ ਮਾਲਕ ਨਹੀਂ: ਕਾਂਗਰਸ

    ਜੇਪੀਸੀ ਬਣਾਉਣ ਅਤੇ ਰਾਹੁਲ ਤੋਂ ਮੁਆਫ਼ੀ ਦੀ ਮੰਗ ਨੂੰ ਲੈ ਕੇ ਸੰਸਦ ਠੱਪ

    ਅਡਾਨੀ ਮਾਮਲਾ: ਵਿਰੋਧੀ ਧਿਰਾਂ ਵੱਲੋਂ ਸੰਸਦ ਭਵਨ ਕੰਪਲੈਕਸ ’ਚ ਰੋਸ ਪ੍ਰਦਰਸ਼ਨ

    ਬੀਆਰਐੱਸ ਆਗੂ ਕਵਿਤਾ ਨੇ ਈਡੀ ਨੂੰ ਸੌਂਪੇ ਮੋਬਾਈਲ ਫੋਨ

    ਨੋਟਬੰਦੀ: ਸੁਪਰੀਮ ਕੋਰਟ ਵੱਲੋਂ ਨਿੱਜੀ ਕੇਸਾਂ ’ਤੇ ਵਿਚਾਰ ਕਰਨ ਤੋਂ ਇਨਕਾਰ

    ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਈਡੀ ਤੋਂ ਜਵਾਬ ਤਲਬ

    ਮਹਾਤਮਾ ਗਾਂਧੀ ਦੀ ਪੋਤੀ ਊਸ਼ਾ ਗੋਕਾਨੀ ਦਾ ਦੇਹਾਂਤ

    ਚੋਕਸੀ ਖ਼ਿਲਾਫ਼ ‘ਰੈੱਡ ਨੋਟਿਸ’ ਦੀ ਸੀਬੀਆਈ ਨੇ ਬਹਾਲੀ ਮੰਗੀ

    ਚੋਣ ਬਾਂਡ ਸਕੀਮ ਖ਼ਿਲਾਫ਼ ਪਟੀਸ਼ਨਾਂ ਨੂੰ ਸੰਵਿਧਾਨਕ ਬੈਂਚ ਹਵਾਲੇ ਕਰਨ ਬਾਰੇ ਸੁਣਵਾਈ ਕਰੇਗਾ ਸੁਪਰੀਮ ਕੋਰਟ

  • ਵਿਦੇਸ਼

    ਕਿਸ਼ਿਦਾ ਗੁਪਤ ਢੰਗ ਨਾਲ ਭਾਰਤ ਤੋਂ ਅਚਾਨਕ ਯੂਕਰੇਨ ਪੁੱਜੇ

    ਚੀਨ ਕੋਲ ਯੂਕਰੇਨ ਲਈ ਸ਼ਾਂਤੀ ਯੋਜਨਾ, ਪੱਛਮੀ ਮੁਲਕਾਂ ਦਾ ਤਿਆਰ ਹੋਣਾ ਜ਼ਰੂਰੀ: ਪੂਤਿਨ

    ਅੰਗਰੇਜ਼ੀ ਟੈਸਟ ਘੁਟਾਲਾ: ਸੂਨਕ ਨੂੰ ਕਾਰਵਾਈ ਦੀ ਅਪੀਲ

    ਅਤਿਵਾਦ ਦੇ ਦੋ ਮਾਮਲਿਆਂ ’ਚ ਲਾਹੌਰ ਹਾਈ ਕੋਰਟ ਵੱਲੋਂ ਇਮਰਾਨ ਨੂੰ ਜ਼ਮਾਨਤ

    ਲੰਡਨ ’ਚ ਹਾਈ ਕਮਿਸ਼ਨ ਨਾਲ ਭਾਰਤੀ ਭਾਈਚਾਰੇ ਵੱਲੋਂ ਇਕਜੁੱਟਤਾ ਜ਼ਾਹਿਰ

    ਚੀਨੀ ਘੁਸਪੈਠ: ਅਮਰੀਕਾ ਨੇ ਦਿੱਤੀ ਸੀ ਭਾਰਤ ਨੂੰ ਖ਼ੁਫ਼ੀਆ ਜਾਣਕਾਰੀ

    ਚੀਨੀ ਘੁਸਪੈਠ ਸਬੰਧੀ ਭਾਰਤ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਬਾਰੇ ਖ਼ਬਰ ਦੀ ਪੁਸ਼ਟੀ ਨਹੀਂ ਕਰ ਸਕਦੇ: ਅਮਰੀਕਾ

    ਯੂਕੇ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ‘ਗੰਭੀਰਤਾ’ ਨਾਲ ਲੈਣ ਦਾ ਭਰੋਸਾ

    ਨੇਪਾਲ: ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

  • ਖੇਡਾਂ

    ਰਾਣੀ ਰਾਮਪਾਲ ਦੇ ਨਾਮ ’ਤੇ ਹਾਕੀ ਸਟੇਡੀਅਮ

    ਡਬਲਿਊਪੀਐੱਲ: ਮੁੰਬਈ ਨੇ ਬੰਗਲੂਰੂ ਨੂੰ ਚਾਰ ਵਿਕਟਾਂ ਨਾਲ ਹਰਾਇਆ

    ਬਜਰੰਗ ਤੇ ਵਿਨੇਸ਼ ਨੂੰ ਵਿਦੇਸ਼ ਵਿੱਚ ਅਭਿਆਸ ਦੀ ਮਨਜ਼ੂਰੀ

    ਰਾਣੀ ਰਾਮਪਾਲ ਦੇ ਨਾਂ ’ਤੇ ਸਟੇਡੀਅਮ, ਇੰਝ ਸਨਮਾਨਿਤ ਹੋਣ ਵਾਲੀ ਪਹਿਲੀ ਖਿਡਾਰਨ

    ਹਾਕੀ ਟੂਰਨਾਮੈਂਟ: ਪੰਜਾਬ ਖਾਸਾ (ਅੰਮ੍ਰਿਤਸਰ) ਦੀ ਟੀਮ ਜੇਤੂ

    ਮਹਿਲਾ ਵਿਸ਼ਵ ਮੁੱਕੇਬਾਜ਼ੀ: ਲਵਲੀਨਾ ਤੇ ਸਾਕਸ਼ੀ ਕੁਆਰਟਰ ਫਾਈਨਲ ਵਿੱਚ

    ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

    ਸਟਾਰਕ ਦੀ ਗੇਂਦਬਾਜ਼ੀ ਅੱਗੇ ਭਾਰਤੀ ਸਟਾਰ ਬੱਲੇਬਾਜ਼ ਫੇਲ੍ਹ

    ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ

  • ਮਨੋਰੰਜਨ

    ਸਲਮਾਨ ਨੇ ਗੀਤ ‘ਜੀ ਰਹੇ ਥੇ ਹਮ’ ਨੂੰ ਦਿੱਤੀ ਆਵਾਜ਼

    ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ: ਰਾਜਕੁਮਾਰ ਰਾਓ

    ਧਰਮਿੰਦਰ ਦੀ ਸਿਨੇਮਾ ਵਿੱਚ ਵਾਪਸੀ ਤੋਂ ਬੌਬੀ ਦਿਓਲ ਖੁਸ਼

    ਆਸਕਰ ਮਗਰੋਂ ਕੰਮ ’ਤੇ ਪਰਤੇ ‘ਆਰਆਰਆਰ’ ਦੇ ਕਲਾਕਾਰ

    ‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਨੇ ਬਾਕਸ ਆਫਿਸ ’ਤੇ ਕੀਤੀ ਚੰਗੀ ਸ਼ੁਰੂਆਤ

    ਕਾਮੇਡੀ ਨਾਲ ਸਕਾਰਾਤਮਕ ਨਜ਼ਰੀਆ ਬਣਿਆ: ਕੁਨਾਲ ਖੇਮੂ

    ਗੁਨੀਤ ਮੋਂਗਾ ਤੇ ਰਾਣੀ ਮੁਖਰਜੀ ਦਰਬਾਰ ਸਾਹਿਬ ਨਤਮਸਤਕ

    ਆਸਕਰ ਐਵਾਰਡ ਸਮਾਗਮ ਮਗਰੋਂ ਵਤਨ ਪਰਤੀ ਦੀਪਿਕਾ ਪਾਦੂਕੋਨ

    ਅਲਾਨਾ ਪਾਂਡੇ ਦੇ ਵਿਆਹ ਸਮਾਗਮ ਮੌਕੇ ਸ਼ਾਹਰੁਖ਼ ਤੇ ਗੌਰੀ ਨੱਚੇ

  • ਕਾਰੋਬਾਰ

    ਡੁੱਬ ਰਹੇ ਕ੍ਰੈਡਿਟ ਸੁਇਸ ਨੂੰ ਯੂਬੀਐੱਸ 3.25 ਅਰਬ ਡਾਲਰ ’ਚ ਖਰੀਦੇਗਾ

    ਟੈਕਸ ਨਾ ਦੇਣ ਵਾਲਿਆਂ ਦੀ ਪਛਾਣ ਲਈ ਆਮਦਨ ਕਰ ਅੰਕੜਿਆਂ ਦੀ ਜਾਂਚ ਕਰੇਗਾ ਜੀਐੱਸਟੀ ਵਿਭਾਗ

    ਭਾਰਤ ਦਾ ਵਿੱਤੀ ਖੇਤਰ ਮਜ਼ਬੂਤ ਤੇ ਮਹਿੰਗਾਈ ਦਾ ਮਾੜਾ ਦੌਰ ਖ਼ਤਮ: ਆਰਬੀਆਈ ਗਵਰਨਰ

    ਏਅਰ ਇੰਡੀਆ ਆਪਣੇ ਮੁਲਾਜ਼ਮਾਂ ਲਈ ਵੀਆਰਐੱਸ ਲਿਆਈ

    ਅਮਰੀਕਾ ’ਚ 11 ਬੈਂਕਾਂ ਨੇ 30 ਅਰਬ ਡਾਲਰ ਦਾ ਪੈਕੇਜ ਦੇ ਕੇ ਫਸਟ ਰਿਪਬਲਿਕ ਬੈਂਕ ਨੂੰ ਡੁੱਬਣ ਤੋਂ ਬਚਾਇਆ

    ਫਰਵਰੀ ਮਹੀਨੇ ’ਚ ਦੇਸ਼ ਦਾ ਨਿਰਯਾਤ ਘਟਿਆ

    ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਗਿਰਾਵਟ

    ਸਰਕਾਰ ਦਾ ਦਾਅਵਾ: ਥੋਕ ਮੁੱਲ ਮਹਿੰਗਾਈ ਘਟੀ

    ਸ਼ਹਿਰੀ ਹਵਾਬਾਜ਼ੀ ਮੰਤਰਾਲਾ ਯਾਤਰੀਆਂ ਦੀ ‘ਲੁੱਟ’ ਨੂੰ ਰੋਕਣਾ ਯਕੀਨੀ ਬਣਾਏ: ਸੰਸਦੀ ਕਮੇਟੀ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਕਾਨਾ ਦਾ ਘੋੜਾ

admin by admin
June 19, 2021
in ਮਨੋਰੰਜਨ
0
SHARES
0
VIEWS
WhatsappFacebookTwitter


ਸਾਂਵਲ ਧਾਮੀ  

ਉਹਦਾ ਅਸਲ ਨਾਂ ਕਲਿਆਣ ਕੌਰ ਹੈ, ਪਰ ਘਰ ਵਿਚ ਉਹਨੂੰ ਕਾਨਾ ਕਿਹਾ ਜਾਂਦਾ ਸੀ। ਵਿਆਹ ਮਗਰੋਂ, ਉਹ ਸਹੁਰੇ ਘਰ ਵੀ ਕਾਨ੍ਹਾ ਬਣੀ ਰਹੀ। ਫਿਰ ਜਦੋਂ ਉਹਨੇ ਗੰਭੀਰਤਾ ਨਾਲ ਸਾਹਿਤ ਸਿਰਜਣਾ ਸ਼ੁਰੂ ਕੀਤੀ ਤਾਂ ਉਹ ਕਾਨਾ ਤੋਂ ਕਾਨਾ ਸਿੰਘ ਬਣ ਗਈ। ਸੋਲਾਂ ਵਰ੍ਹੇ ਦੀ ਉਮਰ ਵਿਚ ਉਹਨੇ ਲਿਖਣਾ ਸ਼ੁਰੂ ਕੀਤਾ ਤਾਂ ਉਹ ਦਿੱਲੀ ਤੋਂ ਦੂਰ ‘ਆਪਣੇ ਸ਼ਹਿਰ’ ਚਲੀ  ਗਈ। ਉਸ ਸ਼ਹਿਰ, ਜਿਸ ਨੂੰ  ਪੋਠੋਹਾਰ ਦਾ ਦਿਲ ਕਿਹਾ ਜਾਂਦਾ। ਉਹ ਸ਼ਹਿਰ, ਜਿਸ ਨੂੰ ਉਹ ਦਸ  ਵਰ੍ਹਿਆਂ ਦੀ ਉਮਰੇ ਛੱਡ ਆਈ ਸੀ। ਉਸ ਸ਼ਹਿਰ ਵਿਚ ਬਹੁਤੇ ਖੱਤਰੀ ਵੱਸਦੇ ਜਾਂ ਫ਼ੌਜੀ ਵੱਸਦੇ ਸਨ। ਬਹੁਤੇ ਖੱਤਰੀ ਵਪਾਰ ਕਰਦੇ ਸਨ। 

ਉਹਨੂੰ ਯਾਦ ਹੈ ਕਿ ਸੰਤਾਲੀ ਵਿਚ ਨੇੜਲੇ ਪਿੰਡਾਂ ਤੋਂ ਉੱਠ ਕੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਆ ਗਏ ਸਨ। ਉਹ ਪੋਟਲੀਆਂ ਵਿਚ ਬੱਧਾ ਸੋਨਾ ਉਹਦੀ ਮਾਂ ਨੂੰ ਫੜਾਉਂਦੇ। ਉਹ ਨਾਂ ਲਿਖ ਕੇ ਅਲਮਾਰੀ ਵਿਚ ਰੱਖ ਲੈਂਦੀ ਸੀ। ਸੰਤਾਲੀ ’ਚ ਉਹਦੇ ਨਾਨਾ ਜੀ ਡੈੱਥ-ਬੈੱਡ ’ਤੇ ਸਨ। ਉਹ ਪੂਰੇ ਹੋ ਗਏ ਤਾਂ ਉਨ੍ਹਾਂ ਦਾ ਸਸਕਾਰ ਘਰ ਵਿਚ ਹੀ ਕਰਨਾ ਪਿਆ। ਨਾਨਕੇ ਪਿੰਡੋਂ ਪਟਿਆਲਾ ਨੂੰ ਤੁਰੇ ਤਾਂ ਉਹਦੀ ਮਾਂ ਵੀ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਨਾਲ ਲੈ ਕੇ ਮਾਪਿਆਂ ਨਾਲ ਤੁਰ ਪਈ। ਬੱਚਿਆਂ ਨੂੰ ਕਈ-ਕਈ ਕੱਪੜੇ ਪਵਾ ਦਿੱਤੇ। ਜੇਬਾਂ ’ਚ ਰੁਪਏ ਪਾ ਦਿੱਤੇ। ਆਖਿਆ-ਜੇ ਵਿੱਛੜ ਗਏ ਤਾਂ ਖ਼ਰੀਦ ਕੇ ਕੁਝ ਖਾ ਲੈਣਾ। ਭੁੱਖੇ ਬਿਲਕੁਲ ਨਾ ਰਹਿਣਾ। 

ਇੱਧਰ ਆ ਕੇ ਉਹ ਕੁਝ ਦਿਨ ਪਟਿਆਲਾ ਕੈਂਪ      ’ਚ ਰਹੇ। 

ਮੈਂ ਪਿਛੋਕੜ ਬਾਰੇ ਪੁੱਛਿਆ ਤਾਂ ਉਹ ਮਾਣ ’ਚ ਹੱਸਦਿਆਂ ਬੋਲੀ ਸੀ, “ਮੈਂ ਤਾਂ ਗੁੱਜਰਖਾਨ ਸ਼ਹਿਰ ਦੀ ਜੰਮੀ ਹੋਈ ਆਂ। ਪੋਠੋਹਾਰਨੀ ਆਂ ਮੈਂ। ਮੇਰਾ ਸ਼ਹਿਰ ਪੋਠੋਹਾਰ ਦੀ ਕਲਚਰ ਦਾ ਧੁਰਾ ਸੀ। ਓਥੇ ਸੁੱਕੇ ਮੇਵਿਆਂ ਅਤੇ ਗੁੜ ਦਾ ਥੋਕ ਵਿਚ ਵਪਾਰ ਹੁੰਦਾ ਸੀ। ਓਥੇ ਦੋ ਹਾਈ ਸਕੂਲ ਸਨ: ਇਸਲਾਮੀਆਂ ਤੇ ਖਾਲਸਾ। ਜਿੰਨੇ ਸਾਡੇ ਪੋਠੋਹਾਰ ਦੇ ਲੇਖਕ ਨੇ ਬਹੁਤੇ ਗੁੱਜਰਖਾਨ ਦੇ ਖਾਲਸਾ ਸਕੂਲ ਵਿਚ ਪੜ੍ਹੇ ਨੇ।” ਪੌਣੀ ਸਦੀ ਬਾਅਦ ਵੀ ਉਹਦੇ ਬੋਲਾਂ ’ਚ ਗੁੱਜਰਖਾਨ ਲਈ ਮਾਣ ਅਤੇ ਪੋਠੋਹਾਰ ਦੀ ਮਹਿਕ ਬਰਕਰਾਰ ਸੀ। 

“ਕੁਝ ਆਪਣੇ ਬਾਰੇ ਦੱਸੋ?” ਮੈਂ ਨਵਾਂ ਸਵਾਲ ਕੀਤਾ। 

“ਮੈਂ ਖੁਖਰੈਣ ਆਂ। ਭਸੀਣਾਂ ਦੀ ਧੀ ਆਂ ਮੈਂ। ਮੇਰੇ ਨਾਨਕੇ ਕੋਹਲੀ ਨੇ। ਮੇਰਾ ਫਰਵਰੀ 1937 ਦਾ ਜਨਮ ਏ। ਬਸੰਤ ਪੰਚਮੀ ਵਾਲੇ ਦਿਨ ਦਾ। ਪੋਠੋਹਾਰ ਦਾ ਇਕ ਇਲਾਕਾ ਏ ਕਿਰਪਾ, ਜਿਹੜਾ ਹੁਣ ਇਸਲਾਮਾਬਾਦ ਬਣ ਗਿਆ ਏ। ਮੇਰੇ ਵੱਡੇ-ਵਡੇਰੇ ਕਿਰਪੇ ਦੇ ਨੇ। ਨਾਨਕੇ ਮੇਰੇ ਕੁਰੀ ਦੇ ਸਨ, ਹੁਣ ਉਹ ਵੀ ਇਸਲਾਮਾਬਾਦ ਵਿਚ ਆ ਗਿਆ ਏ। ਮੈਂ ਪੋਠੋਹਾਰਨ ਤਾਂ ਹਾਂ ਹੀ, ਨਾਲ-ਨਾਲ ਪਹਾੜਨ ਵੀ ਆ। 

ਮੈਂ ਆਪਣੇ ਦਾਦਾ ਜੀ ਨਹੀਂ ਦੇਖੇ। ਉਨ੍ਹਾਂ ਦੀਆਂ ਗੁੱਜਰਖਾਨ ਵਿਚ ਆੜ੍ਹਤ ਦੀਆਂ ਦੁਕਾਨਾਂ ਸਨ। ਮੇਰੇ ਪਿਤਾ ਜੀ ਦਾ ਮੰਦਰਾ ਵਿਚ ਪੈਟਰੋਲ ਪੰਪ ਸੀ। ਮੰਦਰਾ ਗੁੱਜਰਖਾਨ ਤੇ ਪਿੰਡੀ ਦੇ ਵਿਚਕਾਰ ਵੇ। ਉਦੋਂ ਉਹਨੂੰ ਬਰਮਾ ਪੈਟਰੋਲ ਪੰਪ ਕਹਿੰਦੇ ਸੀ, ਹੁਣ ਉਹਦਾ ਨਾਂ ‘ਪਾਕ ਸ਼ੈੱਲ’ ਰੱਖਿਆ ਹੋਇਆ। ਮੈਂ 2004 ਵਿਚ ਮਦੀਹਾ ਗੌਹਰ ਦੇ ਸੱਦੇ ’ਤੇ ਪਾਕਿਸਤਾਨ ਗਈ ਸਾਂ। ਲਾਹੌਰ ਵਿਚ ਮੈਂ ਥੀਏਟਰ ਕੀਤਾ ਤੇ ਗੁੱਜਰਾਂਵਾਲੇ ਦੇ ਮੁਸ਼ਾਇਰੇ ਵਿਚ ਨਜ਼ਮਾਂ ਪੜ੍ਹੀਆਂ। ਉਦੋਂ ਮੈਂ ਮੰਦਰੇ ਵੀ ਗਈ ਸਾਂ। ਓਥੋਂ ਮਿੱਟੀ ਲੈ ਕੇ ਆਈਂ ਆਂ, ਆਪਣੇ ਪਾਪਾ ਜੀ ਦੇ ਪੈਟਰੋਲ ਪੰਪ ਦੇ ਮੂਹਰਿਓਂ। ਉਹ ਗੱਲਾ ਉਸੀ ਤਰ੍ਹਾਂ ਸੀ ਜਿਸ ਵਿਚ ਮੇਰੇ ਪਾਪਾ ਜੀ ਪੈਸੇ ਪਾਉਂਦੇ ਹੁੰਦੇ ਸਨ।

ਅਸੀਂ ਚਾਰ ਭੈਣ-ਭਰਾ ਤੇ ਮਾਂ ਤਾਂ ਇੱਧਰ ਆ ਗਏ, ਪਰ ਮੇਰੇ ਭਾਪਾ ਜੀ ਇੱਧਰ ਆਉਣ ਲਈ ਨਹੀਂ ਸਨ ਮੰਨਦੇ। ਆਖਦੇ ਸਨ ‘ਰਾਜੇ ਬਦਲਦੇ ਰਹੇ ਨੇ, ਕਦੇ ਪਰਜਾ ਥੋੜ੍ਹੋ ਬਦਲੀ ਏ। ਉਹ ਮੰਦਰੇ ਹੀ ਰਹਿਣ ਲੱਗ ਪਏ ਸਨ। ਇੱਧਰ ਅਸੀਂ ਪਟਿਆਲਿਓਂ ਫ਼ਰੀਦਕੋਟ ਆ ਗਏ ਸਾਂ। ਰਾਜੇ ਦੇ ਮਹੱਲ ਤੇ ਗੁਰਦੁਆਰੇ ਦੇ ਵਿਚਕਾਰ ਬੰਦ ਗਲੀ ਵਿਚ ਕਿਰਾਏ ਦਾ ਮਕਾਨ ਲੈ ਲਿਆ। ਮੇਰੀ ਮਾਂ ਨੇ ਉੱਜੜ ਕੇ ਜਾ ਰਹੇ ਕਿਸੇ ਮੁਸਲਮਾਨ ਕੋਲੋਂ ਪੀਹੜੀ ਖ਼ਰੀਦੀ ਤੇ ਕਿਸੇ ਕੋਲੋਂ ਮੰਜਾ ਖ਼ਰੀਦਿਆ। ਆਨੇ-ਦੁਆਨੀ ਵਿਚ। ਮਾਂ ਸਾਨੂੰ  ਫ਼ਰੀਦਕੋਟ ਛੱਡ ਕੇ ਵਾਪਸ ਮੁੜ ਗਈ। ਉਹ ਮੰਦਰੇ ਪਹੁੰਚ ਗਈ। ਮੰਦਰਾ ਵੀ ਸੜਿਆ ਪਿਆ ਸੀ। ਓਥੇ ਵੀ  ਵਾਰਦਾਤਾਂ ਹੋਈਆਂ ਸਨ। ਮਾਂ ਮੇਰੇ ਭਾਪਾ ਜੀ ਨੂੰ ਸਿੱਧਾ ਕਹਿਣ ਲੱਗੀ-ਨੇ ਨਾਲ  ਜੁੱਲਨੇ ਓ ਤਾਂ ਜਾਸਾ। ਨਹੀਂ ਤਾਂ ਮੈਂ ਵੀ ਇੱਥੇ ਰਹਿਸਾਂ। ਟੱਬਰ ਤੁਸਾਂ ਦਾ ਮਰੇ-ਸੜੇ, ਮੈਨੂੰ ਕੀ? ਭਾਪੇ ਹੋਰੀਂ ਠੰਢਾ ਹਉਕਾ ਭਰਦਿਆਂ ਉੱਠੇ। ਕੰਬਦੇ ਹੱਥ ਨਾਲ ਚਾਬੀਆਂ ਕਿਸੇ ਮੁਸਲਮਾਨ ਦੋਸਤ ਨੂੰ ਫੜਾਈਆਂ ਤੇ ਰੋਂਦਿਆਂ ਮਾਂ ਨਾਲ  ਤੁਰ ਪਏ। ਸਾਡੇ ਮਾਂ ਪਿਓ ਤਾਂ ਆ ਗਏ, ਪਰ ਮੇਰੀ ਦਾਦੀ, ਚਾਚਾ ਜੀ ਤੇ ਦੋ-ਚਾਰ ਹੋਰ ਰਿਸ਼ਤੇਦਾਰ ਓਥੇ ਹੀ ਰਹਿ ਗਏ ਸਨ। ਉਹ ਕੋਈ ਦੋ ਸਾਲ ਬਾਅਦ ਇੱਧਰ ਆਏ ਨੇ। ਮਿਲਟਰੀ ਨਾਲ।” ਉਹ ਠੰਢਾ ਹਉਕਾ ਭਰਦਿਆਂ ਚੁੱਪ ਹੋ ਗਈ ਸੀ। 

“ਗੁੱਜਰਖਾਨ ਕਿਹੋ ਜਿਹਾ ਸ਼ਹਿਰ ਸੀ?” ਮੈਂ ਗੱਲ ਨੂੰ ਹੋਧਰੇ ਪਾਉਣ ਲਈ ਪੁੱਛਿਆ।     

“ਪੰਜਵੀਂ ਮੈਂ ਗੁੱਜਰਖਾਨ ਵਿਚ ਪਾਸ ਕਰਕੇ ਆਈ ਆਂ। ਗੁੱਜਰਖਾਨ ਦਾ ਕੋਨਾ-ਕੋਨਾ ਮੈਨੂੰ ਪਤਾ ਵੇ। ਮੈਂ ਤਾਂ ਕਹਿੰਦੀ ਆਂ ਕਿ ਮੈਂ ਹੁਣ ਵੀ ਗੁੱਜਰਖਾਨ ਰਹਿੰਦੀ ਪਈ ਆਂ। ਉਦੋਂ ਮਹੱਲਿਆਂ ਦੇ ਨਾਂ ਸਨ; ਪੁਰਾਣਾ ਮਹੱਲਾ, ਨਵਾਂ ਮਹੱਲਾ, ਕਮੇਟੀ ਮੁਹੱਲਾ ਤੇ ਸਭ ਤੋਂ ਵੱਡਾ ਬਾਜ਼ਾਰ ਕਟੜਾ, ਜਿੱਥੇ ਸੁੱਕੇ ਮੇਵਿਆਂ ਦਾ ਤੇ ਗੁੜ ਦਾ ਥੋਕ ਵਿਚ ਵਪਾਰ ਹੁੰਦਾ ਸੀ। ਬੜੀ ਵੱਡੀ ਮੰਡੀ ਸੀ ਗੁੱਜਰਖਾਨ। ਵਪਾਰ ਕਰਨ ਲਈ ਪਿਸ਼ਾਵਰ ਤੇ ਅਫ਼ਗਾਨਿਸਤਾਨ ਤੋਂ ਲੋਕ ਆਉਂਦੇ ਸਨ। ਗੁੱਜਰਾਂਵਾਲੇ ਵਿਚ ਭਾਂਡਿਆਂ ਦੀ ਮੰਡੀ ਸੀ ਤੇ ਗੁੱਜਰਖਾਨ ਮੇਵਿਆਂ ਦੀ। ਓਥੇ ‘ਭਾਈ ਪੁਣਛੂ ਸਾਹਿਬ ਦੀ ਕੋਠੀ’ ਬੜੀ ਪਵਿੱਤਰ ਥਾਂ ਸੀ। ਪਤਾ ਨਹੀਂ ਉਹ ਪੁਣਛ ਤੋਂ ਆਏ ਸਨ ਜਾਂ ਉਨ੍ਹਾਂ ਦਾ ਨਾਂ ਹੀ ਭਾਈ ਪੁਣਛੂ ਸੀ। ਦੱਸਦੇ ਸਨ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸਿਪਾਹੀ ਸਨ। ਉਹ ਨੌਕਰੀ ਛੱਡ ਕੇ ਰੱਬ ਦੇ ਰਾਹ ’ਤੇ ਤੁਰ ਪਏ ਸਨ। ਹਿੰਦੂ, ਸਿੱਖ, ਮੁਸਲਮਾਨ; ਉਹ ਸਾਰਿਆਂ ਨੂੰ ਬਰਾਬਰ ਪਿਆਰ ਕਰਦੇ। ਉਹ ਸਾਰਾ ਦਿਨ ਤੁਰਦੇ-ਫਿਰਦੇ ਰਹਿੰਦੇ। ਉਨ੍ਹਾਂ ਨੇ ਗਲੇ ’ਚ ਮਸ਼ਕ ਪਾਈ ਹੁੰਦੀ। ਉਹ ਰਾਹੀਆਂ ਤੇ ਦੁਕਾਨਦਾਰਾਂ ਨੂੰ ਪਾਣੀ ਪਿਲਾਉਂਦੇ। ਘਰ ਹੁੰਦੇ ਤਾਂ ਪੈਰਾਂ ਵਿਚ ਘੁੰਗਰੂ ਪਾ ਕੇ ਨੱਚਦੇ ਰਹਿੰਦੇ। ਬਜ਼ੁਰਗ ਦੱਸਦੇ ਹੁੰਦੇ ਸਨ ਕਿ ਭਾਈ ਪੁਣਛੂ ਜੀ  ਕਹਿੰਦੇ ਹੁੰਦੇ ਸਨ ‘ਲਾਹੌਰ ਦਾ ਕੂਚਾ ਬਣ ਕੇ, ਗੁੱਜਰਖਾਨ ਉੱਜੜ ਜਾਸੀ!’

ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਮੇਰੀ ਕੋਈ ਯਾਦਗਾਰ ਨਾ ਬਣਾਉਣਾ। ਜਦੋਂ ਮੈਂ ਹੋਸ਼ ਸੰਭਾਲੀ ਤਾਂ ਉਨ੍ਹਾਂ ਦਾ ਘਰ ‘ਭਾਈ ਪੁਣਛੂ ਦੀ ਕੋਠੀ ਵਾਲਾ ਗੁਰਦੁਆਰਾ’ ਬਣ ਚੁੱਕਾ ਸੀ। ਉਹ ਦਿਨ-ਰਾਤ ਖੁੱਲ੍ਹਾ ਰਹਿੰਦਾ। ਓਥੇ ਨੜਿਨਵੇਂ ਪ੍ਰਤੀਸ਼ਤ ਔਰਤਾਂ ਜਾਂਦੀਆਂ ਸਨ। ਮੈਂ ਅੱਖੀਂ ਦੇਖਿਆ ਕਿ ਮੁਸਲਿਮ ਔਰਤਾਂ ਓਥੇ ਬੁਰਕੇ ਪਾ ਕੇ ਆਉਂਦੀਆਂ ਸਨ ਤੇ ਦਰ ਲੰਘਦਿਆਂ ਆਪਣੇ ਬੁਰਕੇ ਪਿਛਾਂਹ ਵੱਲ ਸੁੱਟ ਦਿੰਦੀਆਂ ਸਨ। ਸ਼ਾਮ ਨੂੰ ਤਾਂ ਬਹੁਤ ਸੰਗਤ ਆਉਂਦੀ ਸੀ। ਦੇਸੀ ਘਿਓ ਦੀ ਜੋਤ ਚੌਵੀ ਘੰਟੇ ਜਲਦੀ ਰਹਿੰਦੀ ਸੀ। ਬਹੁਤੀਆਂ ਔਰਤਾਂ ਜੋਤ ਤੋਂ ਕਾਲਖ ਲੈ ਕੇ ਅੱਖਾਂ ਵਿਚ ਸੁਰਮਾ ਪਾਉਂਦੀਆਂ ਹੁੰਦੀਆਂ ਸਨ। 

ਮੇਰੇ ਬਚਪਨ ਵਿਚ ਗੁੱਜਰਖਾਨ ਦੇ ਘਰਾਂ ਵਿਚ ਨਲਕੇ ਲੱਗ ਗਏ ਸਨ ਤੇ ਬਿਜਲੀ ਵੀ ਆ ਗਈ ਸੀ। ਗੁੱਜਰਖਾਨ ਨਿਰੰਤਰ ਵੱਧ ਰਿਹਾ ਸੀ। ਜੀ.ਟੀ. ਰੋਡ ਵੱਲ ਦੇ ਪਾਸੇ ਨਵਾਂ ਗੁੱਜਰਖਾਨ ਬਣਦਾ ਪਿਆ ਸੀ। ਅਸੀਂ ਦਸ ਭੈਣ-ਭਰਾ ਸਾਂ। ਪੰਜ ਭੈਣਾਂ ਤੇ ਪੰਜ ਭਰਾ। ਸਭ ਤੋਂ ਵੱਡੀ ਭੈਣ ਦਾ ਜਦੋਂ ਪੰਦਰਾਂ ਸਾਲ ਦੀ ਉਮਰ ਵਿਚ ਵਿਆਹ ਹੋਇਆ ਨਾ, ਉਸ ਤੋਂ ਬਾਈ ਦਿਨਾਂ ਬਾਅਦ ਮੈਂ ਜੰਮੀ ਸਾਂ। ਕਹਿੰਦੇ ਸਨ-ਇਕ ਗਈ, ਇਕ ਆਈ। ਹੁਣ ਬਸ ਅਸੀਂ ਦੋਂ ਭੈਣਾਂ ਰਹਿ ਗਈਆਂ ਆਂ। ਬਰਕਤ, ਜਾਨੋ ਤੇ ਸੁਰੱਈਆ ਮੇਰੀਆਂ ਸਹੇਲੀਆਂ ਹੁੰਦੀਆਂ ਸਨ। ਸੁਰੱਈਆ ਓਥੋਂ ਦੇ ਥਾਣੇਦਾਰ ਦੀ ਧੀ ਸੀ। ਸੰਤਾਲੀ ਵਿਚ ਜਦੋਂ ਸਾਨੂੰ ਨੇੜਲੇ ਪਿੰਡਾਂ ਵਾਲੇ ਮਾਰਨ ਆਏ ਤਾਂ ਉਸ ਦੇ ਅੱਬਾ ਸਯੱਦ ਆਲਮ ਸ਼ਾਹ ਨੇ ਕੁਰਾਨ ਸ਼ਰੀਫ਼ ਆਪਣੀ ਛਾਤੀ ਉੱਪਰ ਰੱਖ ਕੇ ਆਖਿਆ ਸੀ-ਜਿਹੜਾ ਇਨ੍ਹਾਂ ਖੱਤਰੀਆਂ ਉੱਪਰ ਵਾਰ ਕਰਸੀ, ਪਹਿਲਾਂ ਮਾਰੀ ਛਾਤੀ ਪਰ ਕਰਸੀ। 

ਜਾਨੋ ਸਾਡੀ ਜਮਾਤ ਦੀ ਮੌਨੀਟਰ ਸੀ। ਮੁਮਤਾਜ਼ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ। ਮੈਂ ਪੜ੍ਹਾਈ ਵਿਚ ਤਾਂ ਅੱਵਲ ਆਉਂਦੀ ਸਾਂ, ਪਰ ਸਿਲਾਈ-ਕਢਾਈ ਮੈਨੂੰ ਘੱਟ-ਵੱਧ ਹੀ ਆਉਂਦੀ ਸੀ। ਪੱਕੇ ਪੇਪਰਾਂ ਦੀ ਗੱਲ ਏ। ਮੇਰੇ ਕੋਲੋਂ ਕਢਾਈ ਨਹੀਂ ਸੀ ਹੋ ਰਹੀ। ਮੁਮਤਾਜ਼ ਨੇ ਆਪਣਾ ਕੰਮ ਜਲਦੀ ਕਰ ਲਿਆ ਸੀ। ਫਿਰ ਉਹਨੇ ਮੈਥੋਂ ਟਾਕੀ ਲੈ ਕੇ ਉਸ ਉੱਤੇ ਵੀ ਕਢਾਈ ਕਰ ਦਿੱਤੀ ਸੀ। ਗੋਬਿੰਦ ਕੌਰ ਭੈਣ ਜੀ ਨੂੰ ਦਿਖਾਉਣ ਗਈ ਤਾਂ ਮੈਂ ਕੰਬ ਰਹੀ ਸਾਂ। ਉਹ ਕਹਿੰਦੀ-ਮੋਈਏ, ਤੂੰ ਏਡੀ ਸੋਹਣੀ ਸਿਲਾਈ-ਕਢਾਈ ਕੀਤੀ ਏ, ਪਰ ਡਰਦੀ ਕਿਉਂ ਪਈ ਏਂ? ਮੈਂ ਕਿਵੇਂ ਦੱਸਦੀ ਕਿ ਉਹ ਸੋਹਣੀ ਕਢਾਈ ਤਾਂ ਮੁਮਤਾਜ਼ ਦੇ ਹੱਥਾਂ ਦੀ ਕਲਾ ਏ। 

ਗੁੱਜਰਖਾਨ ਦੇ ਕਟੜਾ ਬਾਜ਼ਾਰ ਵਿਚ ਲਗਾਇਆ ਚੌਧਰੀ ਅਬਦੁਲ ਕਿਊਮ ਖਾਨ ਦੇ ਘੋੜੇ ਦਾ ਬੁੱਤ

ਗੁੱਜਰਖਾਨ ਵਿਚ ਮੁਸਲਮਾਨਾਂ ’ਚੋਂ ਦੋ ਹੀ ਪਰਿਵਾਰ ਅਮੀਰ ਸਨ: ਇਕ ਰਾਜੇ ਤੇ ਦੂਜੇ ਕਸ਼ਮੀਰੀ। ਰਾਜਾ ਉਦੋਂ ਹੋਣਾ ਕੋਈ ਵੀਹ ਕੁ ਸਾਲ ਦਾ ਜਵਾਨ ਤੇ ਮੈਂ ਤਾਂ ਸਾਢੇ ਤਿੰਨ ਸਾਲ ਦੀ ਬਾਲੜੀ ਸਾਂ। ਮੇਰੀਆਂ ਦੋਵਾਂ ਭੈਣਾਂ ਦਾ ਇਕੋ ਦਿਨ ਵਿਆਹ ਹੋਇਆ ਸੀ। ਉਦੋਂ ਘਰ ਦੇ ਵਿਚ ਹੀ ਹਾਥੀ ਦੰਦ ਦਾ ਚੂੜਾ ਬਣਵਾਉਂਦੇ ਸਨ। ਜਦੋਂ ਉਨ੍ਹਾਂ ਦੋਨਾਂ ਦੇ ਚੂੜੇ ਬਣੇ ਤਾਂ ਨਾਲ ਮੇਰਾ ਵੀ ਛੋਟਾ ਜਿਹਾ ਚੂੜਾ ਬਣ ਗਿਆ। ਘਰ ਹੀ ਟੇਲਰ ਬੈਠੇ ਸਨ। ਜਿਸ ਵੇਲੇ ਭੈਣਾਂ ਦੇ ਸਿਲਮਾਂ-ਸਿਤਾਰਿਆਂ ਵਾਲੇ ਸੂਟ ਬਣੇ ਤਾਂ ਬਚੇ ਹੋਏ ਕੱਪੜੇ ’ਚੋਂ ਮੇਰੀ ਫਰਾਕ ਤੇ ਰਿਬਨ ਵੀ ਬਣ ਗਏ। ਮੈਂ ਸੋਚਾਂ ਕਿ ਮੇਰਾ ਵਿਆਹ ਹੋਣਾ ਏਂ। ਉਹ ਜਿਹੜਾ ਰਾਜਾ ਸੀ ਨਾ, ਉਹ  ਘੋੜੇ ’ਤੇ ਆਉਂਦਾ ਹੁੰਦਾ ਸੀ। ਅਸੀਂ ਪੋਠੋਹਾਰੀ ਵਿਚ ਮਰ੍ਹਾਜ ਕਹਿੰਦੇ ਆਂ, ਦੁੱਲੇ ਨੂੰ। ਰਾਜਾ ਬੜਾ ਸੋਹਣਾ ਸੀ। ਮੈਂ ਬਾਲ ਮਨ ਨਾਲ ਸੋਚਦੀ ਸਾਂ ਕਿ ਰਾਜਾ ਸਾਹਿਬ ਮੇਰੇ ਮਰ੍ਹਾਜ ਨੇ। ਰਾਜਾ ਸਾਹਿਬ ਸ਼ਾਮੀਂ ਘੋੜੇ ’ਤੇ ਨਿਕਲਦੇ। ਮੈਂ ਗਲੀ ਵਿਚ ਆ ਕੇ ਬੈਠ ਜਾਂਦੀ। ਉਨ੍ਹਾਂ ਪੁੱਛਣਾ-ਕਾਨਾ ਕਿਉਂ ਬੈਠੀ ਏਂ? ਮੈਂ ਆਖਦੀ- ਮੇਰਾ ਮਰ੍ਹਾਜ ਆਉਣ ਵਾਲਾ ਏ ਨਾ! ਉਹ ਆਸੀ ਤੇ ਮੈਨੂੰ ਘੋੜੀ ’ਤੇ ਬਿਠਾ ਕੇ ਲੈ ਜਾਸੀ।” ਇਹ ਕਹਿੰਦਿਆਂ ਉਹ ਖਿੜ-ਖਿੜਾ ਕੇ ਹੱਸੀ ਤੇ ਚਾਣਚਕ ਉਦਾਸ ਹੋ ਗਈ। 

“ਜਦੋਂ ਯੂ-ਟਿਊਬ ’ਤੇ ਮੇਰਾ ਇੰਟਰਵਿਊ ਹੋਇਆ ਤਾਂ…” ਉਹ ਅਗਾਂਹ ਬੋਲੀ। 

“ਉਹ…ਗੁੱਜਰਖਾਨ ਵਾਲਿਆਂ ਵੀ ਸੁਣਿਆ। ਰਾਜਾ ਸਾਹਿਬ ਦੇ ਪੋਤਰੇ ਸੋਹੇਲ ਖਾਨ ਨੇ ਉਹ ਵੇਖਿਆ ਤਾਂ ਮੈਨੂੰ ਫੋਨ ਕੀਤਾ। ਉਹਨੇ ਦੱਸਿਆ ਕਿ ਰਾਜਾ ਸਾਹਿਬ ਪਿਛਲੇ ਸਾਲ ਹੀ ਫੌਤ ਹੋਏ ਨੇ। ਹੁਣ ਉਹਦਾ ਪੋਤਰਾ ਮੈਨੂੰ ਫੋਨ ਕਰਦਾ ਰਹਿੰਦਾ ਏ। ਮੈਂ ਗੁੱਜਰਖਾਨ ਗਈ ਵੀ ਸਾਂ। ਕਾਸ਼ ਮੈਂ ਉਨ੍ਹਾਂ ਨੂੰ ਮਿਲ ਆਉਂਦੀ। ਗੁੱਜਰਖਾਨ  ਲਈ ਮੇਰੇ ਕੋਲ ਸਿਰਫ਼ ਇਕ ਘੰਟੇ ਦਾ ਵਕਤ ਘੱਟ ਸੀ। ਉਸ ਦਿਨ ਮੈਂ ਵਾਘੇ ਪਹੁੰਚਣਾ ਸੀ। ਮੈਂ ‘ਰਾਜਾ ਸਾਹਿਬ’ ਨੂੰ ਲੱਭਿਆ ਵੀ। ਜੰਮੂ ਤੋਂ ਗਏ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ। ਸੰਤਾਲੀ ’ਚ ਓਥੋਂ ਦੇ ਅਮੀਰ ਖੱਤਰੀ ਤੇ ਬ੍ਰਾਹਮਣ ਇੱਧਰ ਆ ਗਏ ਤੇ ਜਿਹੜੇ ਅਮੀਰ ਰਾਜੇ ਤੇ ਕਸ਼ਮੀਰੀ ਸਨ ਉਹ ਵੱਡੇ ਸ਼ਹਿਰਾਂ ’ਚ ਜਾ ਵਸੇ। ਚੜ੍ਹਦੇ ਪਾਸਿਓਂ ਜਾਣ ਵਾਲੇ ਬਹੁਤੇ ਲੋਕ ਗ਼ਰੀਬ ਸਨ। ਉਜਾੜਿਆਂ ਦੇ ਪੱਟੇ। ਫਿਰ ਪੈਂਤੀ-ਚਾਲੀ ਕਿਲੋਮੀਟਰ ਦੀ ਦੂਰੀ ’ਤੇ ਇਸਲਾਮਾਬਾਦ ਬਣ ਗਿਆ। ਹੁਣ ਉਹ ਗੱਲ ਨਹੀਂ ਰਹੀ ਗੁੱਜਰਖਾਨ ਦੀ। ਓਥੇ ਜਾ ਕੇ ਮੈਨੂੰ ਭਾਈ ਪੁਣਛੂ ਹੋਰਾਂ ਦੀ ਗੱਲ ਯਾਦ ਆ ਗਈ। ਲਾਹੌਰ ਦਾ ਕੂਚਾ ਬਣਕੇ, ਗੁੱਜਰਖਾਨ ਸੱਚਮੁਚ ਹੀ ਉੱਜੜ ਗਿਆ ਵੇ।…” ਉਹ ਛਿਣ ਕੁ ਲਈ ਚੁੱਪ ਹੋ ਗਈ। 

“….ਸੋਹੇਲ ਖਾਨ ਹੋਰਾਂ ਹੁਣ ਪਤਾ ਕੀ ਕੀਤਾ ਵੇ! ਉਹਨੇ ਆਪਣੇ ਦਾਦੇ ਚੌਧਰੀ ਅਬਦੁਲ ਕਿਊਮ ਖਾਨ ਦੇ ਘੋੜੇ ਦਾ ਬੁੱਤ ਬਣਾ ਦਿੱਤਾ ਵੇ। ਗੁੱਜਰਖਾਨ ਦੇ ਸਭ ਨਾਲੋਂ ਮਸ਼ਹੂਰ ਬਾਜ਼ਾਰ ਕਟੜੇ ਦੇ ਚੌਕ ਵਿਚ। ਦੱਸਦੇ ਨੇ ਅੱਜ ਗੁੱਜਰਖਾਨ ਦਾ ਬੱਚਾ-ਬੱਚਾ ਜਾਣਦਾ ਵੇ ਕਿ ਭਾਰਤ ਦੇ ਕਿਸੇ ਸ਼ਹਿਰ ’ਚ ਰਹਿਣ ਵਾਲੀ ਕਾਨਾ ਸਿੰਘ ਕਦੇ ਇੱਥੇ ਰਹਿੰਦੀ ਹੁੰਦੀ ਸੀ। ਇਹ ਪਤਾ ਕਿਵੇਂ ਹੋਇਆ ਵੇ? ਸੋਹੇਲ ਖਾਨ ਨੇ ਉਸ ਬੁੱਤ ਕੋਲ ਇਕ ਤਖ਼ਤੀ ਲਗਾ ਦਿੱਤੀ ਵੇ।” ਅਗਾਂਹ ਤਖ਼ਤੀ ਦੀ ਇਬਾਰਤ ਦੱਸਦਿਆਂ ਉਹਦਾ ਗੱਚ ਭਰ ਆਇਆ। 

ਮੋਹਾਲੀ ਤੋਂ ਤਕਰੀਬਨ ਸਾਢੇ ਚਾਰ ਸੌ ਕਿਲੋਮੀਟਰ ਦੂਰ, ਪੋਠੋਹਾਰ ਦੇ ਦਿਲ, ਗੁੱਜਰਖਾਨ ਵਿਚ ਕੋਈ ਅਨੋਖੀ ਕਹਾਣੀ ਵਾਪਰ ਗਈ ਏ। ਬਹੱਤਰ ਵਰ੍ਹਿਆਂ ਬਾਅਦ, ਇਕ ਬਾਲੜੀ ਦੀ ਉਡੀਕ ਪੱਥਰ ਦੇ ਬੁੱਤ ਵਿਚ ਢਲ਼ ਗਈ ਹੈ। ਉਸ ਉਡੀਕ ਦੀ ਗਵਾਹੀ ਤਖ਼ਤੀ ਦੀ ਇਬਾਰਤ ਭਰ ਰਹੀ ਹੈ। ਉਸ ਤਖ਼ਤੀ ’ਤੇ ਪਤਾ ਕੀ ਉਕਰਿਆ ਹੈ?

‘ਕਦੇ ਕਾਨਾ ਇਸ ਘੋੜੇ ਦੇ ਇੰਤਜ਼ਾਰ ਵਿਚ ਬੈਠੀ ਰਹਿੰਦੀ ਸੀ।’

ਸੰਪਰਕ: 97818-43444



Related posts

ਸਲਮਾਨ ਨੇ ਗੀਤ ‘ਜੀ ਰਹੇ ਥੇ ਹਮ’ ਨੂੰ ਦਿੱਤੀ ਆਵਾਜ਼

March 22, 2023

ਚੰਗੀ ਫਿਲਮ ਦੀ ਪ੍ਰਮੋਸ਼ਨ ਦਰਸ਼ਕ ਖ਼ੁਦ ਕਰਦੇ ਹਨ: ਰਾਜਕੁਮਾਰ ਰਾਓ

March 21, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਗੁਰੂ ਗੋਬਿੰਦ ਸਿੰਘ ਸਕੂਲ ਵਿੱਚ 11ਵਾਂ ਇਨਾਮ ਵੰਡ ਸਮਾਗਮ
  • ਤੇਜ਼ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ; ਇੱਕ ਜ਼ਖ਼ਮੀ
  • ਨੌਜਵਾਨ ਨੂੰ ਜ਼ਖ਼ਮੀ ਕਰਕੇ ਤਿੰਨ ਲੱਖ ਦੀ ਨਕਦੀ ਲੁੱਟੀ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਗੁਰੂ ਗੋਬਿੰਦ ਸਿੰਘ ਸਕੂਲ ਵਿੱਚ 11ਵਾਂ ਇਨਾਮ ਵੰਡ ਸਮਾਗਮ

March 22, 2023

ਤੇਜ਼ ਹਥਿਆਰਾਂ ਨਾਲ ਨੌਜਵਾਨ ਦੀ ਹੱਤਿਆ; ਇੱਕ ਜ਼ਖ਼ਮੀ

March 22, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In