ਪੱਤਰ ਪ੍ਰੇਰਕ
ਕਰਨਾਲ, 18 ਜੂਨ
ਜ਼ਿਲ੍ਹੇ ਵਿੱਚ ਕੋਹੰਡ-ਅਸੰਧ ਰਸਤੇ ’ਤੇ ਪਿੰਡ ਬੱਲਾ ਕੋਲ ਹੋਏ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਬੱਚਾ ਅਤੇ ਦੂਜੀ ਬਾਈਕ ’ਤੇ ਸਵਾਰ ਨੌਜਵਾਨ ਜ਼ਖ਼ਮੀ ਹੋ ਗਏ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਤੇ ਪੋਸਟਮਾਰਟਮ ਕਰਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਪੁਲੀਸ ਮੁਤਾਬਕ 18 ਸਾਲ ਦਾ ਲੱਕੀ ਨਿਵਾਸੀ ਪਿੰਡ ਕਾਲਰਮ, 4 ਸਾਲ ਦੀ ਬੱਚੀ ਰਿਆ ਨਿਵਾਸੀ ਅਰਡਾਨਾ ਅਤੇ 7 ਸਾਲ ਦਾ ਆਯੁਸ਼ ਨਿਵਾਸੀ ਪਿੰਡ ਕਾਲਰਮ ਅਰਡਾਨਾ ਤੋਂ ਕਾਲਰਮ ਪਿੰਡ ਜਾ ਰਹੇ ਸਨ। ਬੱਲਾ ਬੱਲਾ ਹਾਂਸੀ ਬ੍ਰਾਂਚ ਨਹਿਰ ਕੋਲ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਲੱਕੀ ਅਤੇ ਰਿਆ ਦੀ ਮੌਤ ਹੋ ਗਈ, ਜਦਕਿ ਆਯੁਸ਼ ਜ਼ਖ਼ਮੀ ਹੋ ਗਿਆ।