ਨਵੀਂ ਦਿੱਲੀ, 20 ਜੂਨਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 29 ਪੈਸੇ ਅਤੇ 27 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਇਸ ਵੇਲੇ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੈਟਰੋਲ 100 ਰੁਪਏ ਤੋਂ ਵੱਧ ਪ੍ਰਤੀ ਲਿਟਰ ਨਾਲ ਵਿਕ ਰਿਹਾ ਹੈ। ਸ੍ਰੀ ਗੰਗਾਨਗਰ ਜ਼ਿਲ੍ਹਾ ਡੀਜ਼ਲ ਦੀਆਂ ਕੀਮਤਾਂ 100 ਰੁਪਏ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣ ਗਿਆ। ਉਥੇ ਡੀਜ਼ਲ ਦੀ ਕੀਮਤ 100 ਰੁਪੲੇ 85 ਪੈਸੇ ਪ੍ਰਤੀ ਲਿਟਰ ਹੈ। ਕੌਮੀ ਰਾਜਧਾਨੀ ਵਿੱਚ ਪੈਟਰੋਲ ਹੁਣ 97.22 ਰੁਪਏ ਤੇ ਡੀਜ਼ਲ 87.97 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਇਸੇ ਤਰ੍ਹਾਂ ਮੁੰਬਈ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 103.36 ਰੁਪਏ ਅਤੇ 95.44 ਰੁਪਏ ਪ੍ਰਤੀ ਲਿਟਰ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਟਰੋਲ 93.50 ਰੁਪਏ ਤੇ ਡੀਜ਼ਲ 87.62 ਰੁਪੲੇ ਪ੍ਰਤੀ ਲਿਟਰ ਹਨ।