ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਜੂਨ
ਇੱਥੇ ਸਿਟੀ ਪੁਲੀਸ ਨੇ ਵਿਆਹੁਤਾ ਦੀ ਸ਼ਿਕਾਇਤ ਉੱਤੇ ਉਸ ਦੇ ਪਤੀ ਖ਼ਿਲਾਫ਼ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਦੀ ਮੁੱਢਲੀ ਜਾਂਚ ਪੜਤਾਲ ਬਾਅਦ ਧੋਖਾਧੜੀ ਨਾਲ ਦੂਜਾ ਪਾਸਪੋਰਟ ਬਣਾਉਣ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬੱਗਾ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਵਾਸੀ ਸੈਕਟਰ 47 ਡੀ ਚੰਡੀਗੜ੍ਹ ਦੀ ਸ਼ਿਕਾਇਤ ਉੱਤੇ ਉਸ ਦੇ ਪਤੀ ਨਵਦੀਪ ਸਿੰਘ ਵਾਸੀ ਮਕਾਨ ਨੰਬਰ 587 ਵਾਰਡ ਨੰਬਰ 7 ਗੋਧੇਵਾਲਾ ਮੋਗਾ ਖ਼ਿਲਾਫ਼ ਧੋਖਾਧੜੀ ਤੇ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਮੁਤਾਬਕ ਮੁਲਜ਼ਮ ਖ਼ਿਲਾਫ ਥਾਣਾ ਸੈਕਟਰ 31 ਚੰਡੀਗੜ੍ਹ ਵਿੱਚ ਐੱਫਆਈਆਰ ਦਰਜ ਹੋਈ ਸੀ। ਅਦਾਲਤ ਨੇ ਮੁਲਜ਼ਮ ਦਾ ਪਾਸਪੋਰਟ ਜਮ੍ਹਾਂ ਕਰਵਾ ਲਿਆ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਸਾਂਝ ਕੇਂਦਰ ਜਗਰਾਉਂ ਵਿੱਚ ਪਾਸਪੋਰਟ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾ ਕੇ ਮੋਗਾ ਦਾ ਪਤਾ ਲਿਖਵਾ ਕੇ ਨਵਾਂ ਪਾਸਪੋਰਟ ਬਣਾ ਲਿਆ ਸੀ।
ਮੁਲਜ਼ਮ ਮੋਗਾ ’ਚ ਇਮੀਗ੍ਰੇਸ਼ਨ ਅਤੇ ਜਗਰਾਉਂ ਵਿੱਚ ਫਾਈਨਾਂਸ ਦਾ ਕੰਮ ਕਰਦਾ ਹੈ। ਉਸ ਨੇ ਤਿੰਨ-ਤਿੰਨ ਵਿਆਹ ਕਰਵਾਏ ਹੋਏ ਹਨ। ਇਸ ਦਾ ਪਤਾ ਲੱਗਣ ’ਤੇ ਦੂਜੀ ਪਤਨੀ ਪੋਲ ਖੋਲ ਦਿੱਤੀ।