ਸਾਊਥੈਂਪਟਨ: ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਤੀਜੇ ਦਿਨ ਅੱਜ ਭਾਰਤੀ ਟੀਮ 217 ਦੌੜਾਂ ’ਤੇ ਹੀ ਸਿਮਟ ਗਈ। ਭਾਰਤ ਵੱਲੋਂ ਸਭ ਤੋਂ ਵੱਧ 49 ਦੌੜਾਂ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਬਣਾਈਆਂ, ਜਦੋਂ ਕਪਤਾਨ ਵਿਰਾਟ ਕੋਹਲੀ ਨੇ 44 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਲਈ ਕਾਇਲ ਜੈਮੀਸਨ ਸਭ ਤੋਂ ਸਫ਼ਲ ਗੇਦਬਾਜ਼ ਰਿਹਾ, ਜਿਸ ਨੇ 31 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਦੂਜੇ ਪਾਸੇ ਤੀਜੇ ਸੈਸ਼ਨ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਮਜ਼ਬੂਤ ਸ਼ੁਰੂਆਤ ਕਰਦਿਆਂ ਇੱਕ ਵਿਕਟ ਦੇ ਨੁਕਸਾਨ ’ਤੇ 91 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ ਟੌਮ ਲੈਥਮ ਦੀ ਵਿਕਟ ਲਈ। ਖ਼ਬਰ ਲਿਖੇ ਜਾਣ ਤੱਕ ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਡੀ ਕੋਨਵੇਅ 46 ਅਤੇ ਕਪਤਾਨ ਕੇਨ ਵਿਲੀਅਮਸਨ 11 ਦੌੜਾਂ ਨਾਲ ਨਾਬਾਦ ਸਨ। -ਪੀਟੀਆਈ