ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਜੂਨ
ਇੱਥੋਂ ਦੇ ਡਾਕਟਰ ਵੀ.ਪੀ. ਗੋਇਲ ਦੀ 6 ਸਾਲਾ ਪੋਤੀ ਤ੍ਰਿਸ਼ਾ ਗੋਇਲ ਦਾ ਨਾਂ ਓਐਮਜੀ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ ਹੈ, ਜਿਸ ਨਾਲ ਜ਼ਿਲ੍ਹਾ ਸਿਰਸਾ ਦਾ ਮਾਣ ਵਧਿਆ ਹੈ। ਇਸ ਸਬੰਧ ’ਚ ਡਾ. ਵੀ.ਪੀ. ਗੋਇਲ ਨੇ ਦੱਸਿਆ ਕਿ ਉਸ ਦੀ ਪੋਤੀ ਤ੍ਰਿਸ਼ਾ ਸਿਰਫ਼ 53 ਸੈਕਿੰਡ ਵਿੱਚ ਆਵਰਤ ਸਾਰਣੀ ਦਾ ਪੂਰਾ ਪਾਠ ਪੜ੍ਹ ਲੈਂਦੀ ਹੈ, ਜਿਸ ਕਾਰਨ ਉਸ ਦਾ ਨਾਂ ਇੰਡੀਅਨ ਰਿਕਾਰਡ ਓਐੱਮਜੀ ਵਿੱਚ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਤ੍ਰਿਸ਼ਾ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ ਅਤੇ ਸਕੂਲ ਨੇ ਉਸ ਦੀਆਂ ਪ੍ਰਤਿਭਾਵਾਂ ਨੂੰ ਵੇਖਦੇ ਹੋਏ ਉਸ ਨੂੰ ਗੂਗਲ ਗਰਲ ਨਾਂ ਵੀ ਦਿੱਤਾ ਹੈ। ਉਧਰ ਤ੍ਰਿਸ਼ਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਦਾਦਾ ਡਾ. ਵੀ.ਪੀ. ਗੋਇਲ, ਪਿਤਾ ਡਾ. ਤੁਸ਼ਾਰ ਗੋਇਲ ਅਤੇ ਮਾਂ ਡਾ. ਸ਼ਿਖਾ ਗੋਇਲ ਸਮੇਤ ਆਪਣੇ ਅਧਿਆਪਕਾਂ ਨੂੰ ਦਿੱਤਾ ਹੈ।