ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 20 ਜੂਨ
ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਉੱਤਰੀ ਦੇ ਵਾਰਡ 14 ਦੇ ਇਲਾਕੇ ਕਬੀਰ ਨਗਰ, ਪ੍ਰੇਮ ਨਗਰ ਅਤੇ ਤੁੰਗ ਬਾਲਾ ਵਿੱਚ ਗਲੀਆਂ ਤੇ ਸੜਕਾਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਦੀਆਂ ਮੰਗ ’ਤੇ ਮੇਅਰ ਨੇ ਸ਼੍ਰੋਮਣੀ ਭਗਤ ਕਬੀਰ ਮੰਦਰ ਵਿੱਚ ਟਾਇਲਾਂ ਅਤੇ ਫਰਸ਼ ਲਗਾਉਣ ਦੇ ਕੰਮਾਂ ਦੀ ਮੌਕੇ ’ਤੇ ਹੀ ਸ਼ੁਰੂਆਤ ਕਰਵਾਈ। ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਹੱਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਪੱਖੋਂ ਸੱਖਣਾ ਨਹੀਂ ਰਿਹਾ। ਮੇਅਰ ਨੇ ਕਿਹਾ ਕਿ ਪੀਣ ਵਾਲੇ ਪਾਣੀਆਂ ਦੀਆਂ ਨਵੀਆਂ ਪਾਈਪਾਂ ਵਿਛਾਈਆਂ ਗਈਆਂ ਹਨ ਅਤੇ ਟਿਊਬਵੈੱਲ ਲਗਵਾਏ ਗਏ ਹਨ। ਸ਼ਹਿਰ ਦੀ ਪੁਰਾਣੀ ਹੋ ਚੁੱਕੀ ਸੀਵਰੇਜ ਪ੍ਰਣਾਲੀ ਨੂੰ ਵੀ ਦਰੁਸਤ ਕੀਤਾ ਗਿਆ ਹੈ। ਇਸ ਮੌਕੇ ਕੌਂਸਲਰ ਅਸ਼ਵਨੀ ਕੁਮਾਰ, ਨਵੀ ਨਗਤ, ਰਿਤੇਸ਼ ਸਰਮਾ, ਸੰਧੂ, ਅਸ਼ੋਕ ਪਾਠਕ, ਲਾਡੀ, ਬੱਲੀ, ਵਿਪਨ ਕੁਮਾਰ ਹਾਜ਼ਰ ਸਨ।