ਮਹਿਲ ਕਲਾਂ: ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਪਿੰਡ ਹਮੀਦੀ ਨਾਲ ਸਬੰਧਤ ਸਰਕਾਰੀ ਸਕੂਲ ਅਧਿਆਪਕਾ ਝੋਨਾ ਲਈ ਮਜਬੂਰ ਹੈ। ਈਜੀਐੱਸ ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਉਹ 2003 ਤੋਂ ਬੱਚਿਆਂ ਨੂੰ ਪੜ੍ਹਾ ਰਹੀ ਹੈ ਹਾਲਾਂਕਿ ਪਹਿਲੇ ਪੰਜ ਸਾਲ ਤਾਂ ਉਸ ਨੂੰ ਬਿਲਕੁੱਲ ਨਿਗੂਣੇ ਭੱਤੇ ‘ਤੇ ਸਬਰ ਕਰਨਾ ਪਿਆ ਤੇ ਫਿਰ ਅਕਾਲੀ-ਭਾਜਪਾ ਸਰਕਾਰ ਵੱਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਈਟੀਟੀ ਪਾਸ ਕਰਨ ’ਤੇ ਸਰਕਾਰੀ ਸਕੂਲਾਂ ’ਚ ਪੱਕੇ ਕਰ ਦਿੱਤਾ ਜਾਵੇਗਾ ਤੇ ਉਸਨੇ 2009-11 ਬੈਚ ‘ਚ ਈਟੀਟੀ ਵੀ ਕਰ ਲਈ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ‘ਪੱਕੇ’ ਫਿਰ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਸਰਕਾਰ ਵੱਲੋਂ ਵੀ ਅਧਿਆਪਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਰਬਜੀਤ ਕੌਰ ਨੇ ਦੱਸਿਆ ਕਿ ਨਿਗੂਣੀ ਤਨਖਾਹ ’ਤੇ ਸਰਕਾਰ ਨੇ ਉਨ੍ਹਾਂ ਨੂੰ ਅਰਧ ਬੇਰੁਜ਼ਗਾਰ ਰੱਖਿਆ ਹੋਇਆ ਹੈ। -ਪੱਤਰ ਪ੍ਰੇਰਕ