Saturday, February 4, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਟੈਕਨੀਕਲ ਯੂਨੀਵਰਸਿਟੀ ਵਿੱਚ ਲੱਗਾ ਵਿਗਿਆਨ ਮੇਲਾ

    ਲਾਪਤਾ ਦਰਜੀ ਦੇ ਪਰਿਵਾਰ ਵੱਲੋਂ ਮਦਦ ਦੀ ਅਪੀਲ

    ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਦੇ ਘਰ ਦੀ ਜਾਂਚ

    ਵਿਦਿਆਰਥੀਆਂ ਵੱਲੋਂ ਰੋਪੜ ਜਲਗਾਹ ਦਾ ਦੌਰਾ

    ‘ਆਪ’ ਵਿਧਾਇਕਾਂ ਨੇ ਅਫ਼ਸਰਾਂ ਖ਼ਿਲਾਫ਼ ਰੋਸ ਜਤਾਇਆ

    ਜ਼ਮੀਨ ਖਰੀਦ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖ਼ਿਲਾਫ਼ ਫ਼ੈਸਲਾ ਹੋਣ ਦਾ ਦਾਅਵਾ

    ਧਾਗਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

    ਵਿਨੋਦ ਕੁਮਾਰ ਮਿੱਠੂ ਮੰਡਲ ਪ੍ਰਧਾਨ ਬਣੇ

    ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

  • ਹਰਿਆਣਾ

    ਧਨਖੜ ਵੱਲੋਂ ਸੂਰਜਕੁੰਡ ਕੌਮਾਂਤਰੀ ਦਸਤਕਾਰੀ ਮੇਲੇ ਦਾ ਉਦਘਾਟਨ

    ਹਰਿਆਣਾ ’ਚ ਅਨੁਸੂਚਿਤ ਜਾਤੀਆਂ ਦੇ ਮੁਲਾਜ਼ਮਾਂ ਨੂੰ ਤਰੱਕੀਆਂ ’ਚ ਮਿਲੇਗਾ ਰਾਖਵਾਂਕਰਨ: ਖੱਟਰ

    ਗੁਰੂਗ੍ਰਾਮ: ਕਾਰ ਚਾਲਕ ਮੋਟਰਸਾਈਕਲ ਨੂੰ 3 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ, ਮੁਲਜ਼ਮ ਗ੍ਰਿਫ਼ਤਾਰ

    ਏਲਨਾਬਾਦ: ਹਰਿਆਣਾ ਦੇ ਮੁੱਖ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਜਾ ਰਹੇ ਸਰਪੰਚਾਂ ਨੂੰ ਪੁਲੀਸ ਨੇ ਡੱਕਿਆ

    ਈ-ਟੈਂਡਰਿੰਗ ਪ੍ਰਕਿਰਿਆ ਖ਼ਿਲਾਫ਼ ਸਰਪੰਚਾਂ ਦਾ ਧਰਨਾ ਜਾਰੀ

    ਈ-ਟੈਂਡਰਿੰਗ ਖ਼ਿਲਾਫ਼ ਖੱਟਰ ਦੀ ਰੈਲੀ ਦਾ ਵਿਰੋਧ ਕਰਨਗੇ ਸਰਪੰਚ

    ਬਿਜਲੀ ਦੀਆਂ ਤਾਰਾਂ ਚੋਰੀ ਕਰਦੇ ਦੋ ਕਾਬੂ

    ਸਰਪੰਚਾਂ ਨੇ ਬੀਡੀਪੀਓ ਦੇ ਦਫ਼ਤਰ ਨੂੰ ਤਾਲਾ ਜੜਿਆ

    ਕਾਂਗਰਸ ਦੀ ‘ਹੱਥ ਮਿਲਾਉ’ ਮੁਹਿੰਮ ਦਾ ਆਗਾਜ਼

  • ਦੇਸ਼

    ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੈਨਨ ਨੇ ਸੀਜੇਆਈ ਚੰਦਰਚੂੜ ਨਾਲ ਬੈਂਚ ਸਾਂਝਾ ਕੀਤਾ

    ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਰੱਦ

    ਗੁਰੂਗ੍ਰਾਮ: ਕਾਰ ਸਵਾਰ ਨੇ ਮੋਟਰਸਾਈਕਲ ਨੂੰ ਤਿੰਨ ਕਿਲੋਮੀਟਰ ਤੱਕ ਘੜੀਸਿਆ

    ਰਾਮਚਰਿਤਮਾਨਸ ਖ਼ਿਲਾਫ਼ ਟਿੱਪਣੀ: ਮੌਰਿਆ ਖ਼ਿਲਾਫ਼ ਪਰਚਾ ਦਰਜ

    ਵੇਰਕਾ ਅਤੇ ਅਮੂਲ ਨੇ ਦੁੱਧ ਦੇ ਭਾਅ ਵਧਾਏ

    ਰੇਟਿੰਗ ਏਜੰਸੀਆਂ ਤੇ ਫਰੈਂਚ ਭਾਈਵਾਲ ਵੱਲੋਂ ਅਡਾਨੀ ਗਰੁੱਪ ਦੀ ਹਮਾਇਤ

    ਜੰਮੂ: ਡੋਡਾ ਕਸਬੇ ਦੇ ਮਕਾਨਾਂ ਿਵੱਚ ਆਈਆਂ ਤਰੇੜਾਂ

    ਜੰਮੂ-ਕਸ਼ਮੀਰ ’ਚ ਸੀਬੀਆਈ ਵੱਲੋਂ 37 ਥਾਵਾਂ ਦੀ ਤਲਾਸ਼ੀ

    ‘ਨਫ਼ਰਤੀ ਤਕਰੀਰਾਂ ਨਾ ਹੋਣੀਆਂ ਯਕੀਨੀ ਬਣਾਈਆਂ ਜਾਣ’

  • ਵਿਦੇਸ਼

    ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੈਨਨ ਨੇ ਸੀਜੇਆਈ ਚੰਦਰਚੂੜ ਨਾਲ ਬੈਂਚ ਸਾਂਝਾ ਕੀਤਾ

    ‘ਪਾਕਿ ਨੂੰ ਕਰਜ਼ੇ ਲਈ ਆਈਐੱਮਐੱਫ ਖੜ੍ਹੀਆਂ ਕਰ ਰਿਹੈ ਮੁਸ਼ਕਲਾਂ’

    ਬ੍ਰਿਟਿਸ਼ ਸਿੱਖ ਵੱਲੋਂ ਦੇਸ਼ਧ੍ਰੋਹ ਦਾ ਦੋਸ਼ ਕਬੂਲ

    ‘ਪੁੱਤਰ ਹੱਥੋਂ ਕਤਲ ਹੋਏ ਸਿੱਖ ਜੋੜੇ ਨੂੰ ਬਚਾਉਣ ਲਈ ਪਹਿਲਾਂ ਹੀ ਉਠਾਏ ਜਾ ਸਕਦੇ ਸਨ ਕਦਮ’

    ਅਮਰੀਕੀ ਹਵਾਈ ਖੇਤਰ ’ਚ ਨਜ਼ਰ ਆਇਆ ਚੀਨੀ ਜਾਸੂਸੀ ਗੁਬਾਰਾ

    ਆਸਟਰੇਲਿਆਈ ਕਰੰਸੀ ’ਤੇ ਨਹੀਂ ਰਹੇਗੀ ਬਾਦਸ਼ਾਹ ਚਾਰਲਸ-ਤੀਜੇ ਦੀ ਤਸਵੀਰ

    ਆਸਟਰੇਲੀਆ ਨੂੰ ਆਪਣੀ ਜ਼ਮੀਨ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਦੀ ਇਜਾਜ਼ਤ ਨਾ ਦੇਣ ਦੀ ਅਪੀਲ

    ਭਾਰਤ ਤੇ ਅਮਰੀਕਾ ਪ੍ਰੀਡੇਟਰ ਡਰੋਨ ਸੌਦੇ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਕਾਹਲੇ

    ਪਾਕਿਸਤਾਨ: ਸਾਬਕਾ ਗ੍ਰਹਿ ਮੰਤਰੀ ਰਾਸ਼ਿਦ ਅਹਿਮਦ ਗ੍ਰਿਫ਼ਤਾਰ

  • ਖੇਡਾਂ

    ਆਲ ਇੰਡੀਆ ਫੁੱਟਬਾਲ ਚੈਂਪੀਅਨਸ਼ਿਪ ਜਿੱਤਣ ’ਤੇ ਸਨਮਾਨ

    ਥਾਈਲੈਂਡ ਓਪਨ: ਸਾਈ ਪ੍ਰਨੀਤ ਕੁਆਰਟਰ ਫਾਈਨਲ ’ਚ

    ਜ਼ਗਰੇਬ ਕੁਸ਼ਤੀ ਓਪਨ: ਅਮਨ ਸਹਿਰਾਵਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

    ਮਹਿਲਾ ਟੀ-20: ਦੱਖਣੀ ਅਫਰੀਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

    ਰੂਪਨਗਰ ਦੀਆਂ ਲੜਕੀਆਂ ਨੇ ਜਿੱਤਿਆ ਰੋਡਮਾਜਰਾ ਚੱਕਲਾਂ ਦਾ ਕਬੱਡੀ ਕੱਪ

    ਟੀ-20 ਦਰਜਾਬੰਦੀ: ਸੂਰਿਆਕੁਮਾਰ ਪਹਿਲੇ ਸਥਾਨ ’ਤੇ ਬਰਕਰਾਰ

    ਟੀ-20: ਭਾਰਤ ਨੇ 2-1 ਨਾਲ ਲੜੀ ਜਿੱਤੀ

    ਥਾਈਲੈਂਡ ਓਪਨ: ਸਾਈ ਪ੍ਰਣੀਤ ਦੂਜੇ ਗੇੜ ਵਿੱਚ

    ਟੀ-20: ਭਾਰਤ ਨੇ 2-1 ਨਾਲ ਲੜੀ ਜਿੱਤੀ

  • ਮਨੋਰੰਜਨ

    ਆਈਫੋਨ 14 ਨਾਲ ਬਣਾਈ ਲਘੂ ਫਿਲਮ ‘ਫੁਰਸਤ’ ਰਿਲੀਜ਼

    ਮਨੋਜ ਬਾਜਪਾਈ ਦੀ ‘ਜੋਰਮ’ ਨੂੰ ਭਰਵਾਂ ਹੁੰਗਾਰਾ

    ਅਨਿਲ ਕਪੂਰ ਦੇ ਫਿਲਮ ਜਗਤ ਵਿੱਚ ਚਾਰ ਦਹਾਕੇ ਮੁਕੰਮਲ

    ਗੀਤ ‘ਮੈਂ ਖਿਲਾੜੀ ਤੂ ਅਨਾੜੀ’ ’ਤੇ ਨੱਚੇ ਅਕਸ਼ੈ ਤੇ ਟਾਈਗਰ

    ਸਲਮਾਨ ਨੇ ਆਮਿਰ ਖਾਨ ਦੇ ਪਰਿਵਾਰ ਨਾਲ ਖਿਚਵਾਈ ਤਸਵੀਰ

    ਫ਼ਿਲਮ ‘ਦਿ ਕਰਿਊ’ ਵਿੱਚ ਦਿਖਾਈ ਦੇਵੇਗਾ ਦਲਜੀਤ ਦੁਸਾਂਝ

    ਪਹਿਲੀ ਵਾਰ ਆਪਣੀ ਧੀ ਨਾਲ ਜਨਤਕ ਸਮਾਗਮ ਵਿੱਚ ਨਜ਼ਰ ਆਈ ਪ੍ਰਿਯੰਕਾ

    ਵਿਸ਼ਵ ਭਰ ਵਿੱਚ ‘ਪਠਾਨ’ ਨੇ ਛੇ ਦਿਨਾਂ ਦੌਰਾਨ 600 ਕਰੋੜ ਕਮਾਏ

    ਫਿਲਮ ‘ਮੈਟਰੋ ਇਨ..ਦਿਨੋਂ’ ਦੀ ਸ਼ੂਟਿੰਗ ਦੀ ਤਿਆਰੀ

  • ਕਾਰੋਬਾਰ

    ਅਮਰੀਕੀ ਡਰੱਗ ਰੈਗੂਲੇਟਰ ਦੇ ਅਲਰਟ ਮਗਰੋਂ ‘ਆਈ ਡਰੋਪਸ’ ਵਾਪਸ ਮੰਗਾਏ

    ਅਮੂਲ ਮਗਰੋਂ ਵੇਰਕਾ ਨੇ ਵੀ ਵਧਾਏ ਦੁੱਧ ਦੇ ਭਾਅ

    ਐੱਸਬੀਆਈ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 27000 ਕਰੋੜ ਰੁਪਏ ਦਾ ਕਰਜ਼ਾ ਦਿੱਤਾ

    ਲੁਧਿਆਣਾ ’ਚ ਦੋ ਫੈਕਟਰੀਆਂ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

    ਅਮੂਲ ਦੁੱਧ ਦੀਆਂ ਕੀਮਤਾਂ ’ਚ ਪ੍ਰਤੀ ਲਿਟਰ 3 ਰੁਪਏ ਤੱਕ ਕੀਤਾ ਵਾਧਾ

    ਸਪਾਈਸ ਜੈੱਟ ਦੇ ਦਿੱਲੀ ਤੋਂ ਪਟਨਾ ਜਾਣ ਵਾਲੇ ਜਹਾਜ਼ ਨੇ ਦੇਰ ਨਾਲ ਉਡਾਣ ਭਰੀ, ਯਾਤਰੀਆਂ ਤੇ ਸਟਾਫ਼ ਵਿਚਾਲੇ ਤਿੱਖੀ ਬਹਿਸ

    ਆਬੂ-ਧਾਬੀ ਤੋਂ ਕਾਲੀਕਟ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ 1000 ਫੁੱਟ ਦੀ ਉਚਾਈ ’ਤੇ ਅੱਗ ਲੱਗੀ, 184 ਯਾਤਰੀ ਬਚੇ

    ‘ਮਲਾਬਾਰ’ ਸ਼ੋਅਰੂਮ ਵਿੱਚ ਜਿਊਲਰੀ ਪ੍ਰੇਮੀਆਂ ਨੂੰ ਖਰੀਦਦਾਰੀ ਦਾ ਮਿਲੇਗਾ ਸ਼ਾਨਦਾਰ ਅਨੁਭਵ

    ਅਡਾਨੀ ਸਮੂਹ ਨੂੰ ਦਿੱਤੇ ਕਰਜ਼ਿਆਂ ਦੀ ਜਾਣਕਾਰੀ ਦੇਣ ਬੈਂਕ: ਆਰਬੀਆਈ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਕੈਪਟਨ 18 ਨੁਕਾਤੀ ਏਜੰਡੇ ਨਾਲ ਦਿੱਲੀਓਂ ਮੁੜੇ

admin by admin
June 24, 2021
in ਪੰਜਾਬ
0
SHARES
0
VIEWS
WhatsappFacebookTwitter


ਚਰਨਜੀਤ ਭੁੱਲਰ

ਚੰਡੀਗੜ੍ਹ, 23 ਜੂਨ

ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਨੂੰ ਨਿਬੇੜਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂਬੱਧ ‘ਹੋਮ ਵਰਕ’ ਦੇ ਦਿੱਤਾ ਹੈ। ਹਾਈਕਮਾਨ ਨੇ ਮੁੱਖ ਮੰਤਰੀ ਨੂੰ 18 ਨੁਕਤਿਆਂ ’ਤੇ ਅਧਾਰਿਤ ਏਜੰਡਾ ਦਿੱਤਾ ਹੈ। ਇਹੀ ਨਹੀਂ ਅਮਰਿੰਦਰ ਨੂੰ ਇਹ ਡੇਢ ਦਰਜਨ ਵਾਅਦੇ ਪੂਰੇ ਕਰਨ ਲਈ ਡੈੱਡਲਾਈਨ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਖ਼ਿਲਾਫ਼ ਬਾਗੀ ਸੁਰ ਰੱਖਣ ਵਾਲੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਪਹਿਲਾਂ ਖੜਗੇ ਕਮੇਟੀ ਅਤੇ ਪਿੱਛੋਂ ਰਾਹੁਲ ਗਾਂਧੀ ਕੋਲ ਕੁਝ ਨੁਕਤੇ ਰੱਖੇ ਸਨ, ਜਿਨ੍ਹਾਂ ਦੇ ਆਧਾਰ ’ਤੇ ਇਹ 18 ਨੁਕਾਤੀ ਏਜੰਡਾ ਤਿਆਰ ਕਰਕੇ ਮੁੱਖ ਮੰਤਰੀ ਹੱਥ ਫੜਾਇਆ ਗਿਆ ਹੈ। 

ਸਿਆਸੀ ਮਾਹਿਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਦੀ ਅੰਦਰੂਨੀ ਪਕੜ ਵਿਚ  ਜਾਪਦੇ ਹਨ। ਮੁੱਖ ਮੰਤਰੀ ਨੂੰ ਸੌਂਪੇ 18 ਨੁਕਤਿਆਂ ਵਿਚ ਨਵਜੋਤ ਸਿੱਧੂ ਵੱਲੋਂ ਚੁੱਕੇ ਬਹੁਤੇ ਮਸਲੇ ਵੀ ਸ਼ਾਮਲ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਮੁੱਚੇ ਮਸਲੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਮਸ਼ਵਰਾ ਵੀ ਲਿਆ। ਉਸ ਮਗਰੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਇੰਦਰਬੀਰ ਬੁਲਾਰੀਆ ਵੀ ਮਿਲੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਸਮੁੱਚੀ ਤਸਵੀਰ ਨੂੰ ਵਾਚਣ ਮਗਰੋਂ ਆਪਣਾ ਮਨ ਬਣਾ ਲਿਆ ਹੈ। ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 8 ਜੁਲਾਈ ਤੱਕ ਪੰਜਾਬ ਵਿਵਾਦ ਨੂੰ ਖ਼ਤਮ ਕਰ ਦੇਣਗੇ, ਜਿਸ ਲਈ ਹਾਈਕਮਾਨ ਨੇ ਫ਼ਾਰਮੂਲਾ ਤੈਅ ਕਰ ਰੱਖਿਆ ਹੈ। ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਨਾਰਾਜ਼ ਵਿਧਾਇਕਾਂ ਤੇ ਵਜ਼ੀਰਾਂ ਨੂੰ ਮਿਲਣ ਦਾ ਅਮਲ ਮੰਗਲਵਾਰ ਤੋਂ ਸ਼ੁਰੂ ਕੀਤਾ ਸੀ। ਇਨ੍ਹਾਂ ਮੀਟਿੰਗਾਂ ਦੌਰਾਨ ਰਾਹੁਲ ਗਾਂਧੀ ਨੇ ਸਾਰੇ ਆਗੂਆਂ ਨੂੰ ਉਚੇਚੇ ਤੌਰ ’ਤੇ ਪੁੱਛਿਆ ਕਿ ਅਗਲੀ ਚੋਣ ਵਿਚ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ। ਕੈਪਟਨ ਅਮਰਿੰਦਰ ਬਾਰੇ ਵੀ ਰਾਇ ਜਾਣੀ ਗਈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਦੱਸਿਆ ਕਿ ਬਰਗਾੜੀ ਅਤੇ ਨਸ਼ਿਆਂ ਦੇ ਮੁੱਦੇ ਸਮੇਤ ਡੇਢ ਦਰਜਨ ਮੁੱਦਿਆਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਹੈ। ਰਾਵਤ ਨੇ ਉਚੇਚੇ ਤੌਰ ’ਤੇ ਰੇਤ ਮਾਫੀਏ, ਟਰਾਂਸਪੋਰਟ ਮਾਫੀਆ ਤੇ ਬਿਜਲੀ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜੋ ਬਾਕੀ ਬਚ ਗਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਆਖਿਆ ਗਿਆ ਹੈ।  ਰਾਵਤ ਨੇ ਦੱਸਿਆ ਕਿ ਦਲਿਤ ਤੇ ਗਰੀਬ ਲੋਕਾਂ ਨੂੰ ਕਰਜ਼ ਮੁਆਫੀ, ਜ਼ਮੀਨਾਂ ਦੇ ਮਾਲਕਾਨਾ ਹੱਕ, ਵਜ਼ੀਫਾ ਅਤੇ ਸ਼ਹਿਰੀ ਖੇਤਰ ਵਿਚ ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਗਿਆ ਹੈ। ਬਰਗਾੜੀ ਮਾਮਲੇ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਬਿਜਲੀ ਸਮਝੌਤਿਆਂ ਦੇ ਮਾਮਲੇ ਬਾਰੇ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਲੋੜ ਪੈਣ ’ਤੇ ਬੁਲਾਇਆ ਜਾਵੇਗਾ ਅਤੇ ਜੋ ਸਿੱਧੂ ਨੇ ਬਿਆਨਬਾਜ਼ੀ ਕੀਤੀ ਹੈ, ਉਸ ਦੀ ਸਮੀਖਿਆ ਕਰਕੇ ਸਲਾਹ ਜਾਂ ਨਿਰਦੇਸ਼ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਤਫ਼ਸੀਲੀ ਰਿਪੋਰਟ ਦਿੱਤੀ ਹੋਈ ਹੈ ਅਤੇ ਹਾਈਕਮਾਨ ਜਲਦੀ ਫੈਸਲਾ ਲਵੇਗੀ। ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਉਸ ਦੀ ਸਮਰੱਥਾ ਦੀ ਵਰਤੋਂ ਕੀਤੀ ਜਾਵੇਗੀ। ਉਧਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰਾਹੁਲ ਗਾਂਧੀ ਕੋਲ ਪੰਜਾਬ ਚੋਣਾਂ ਨੂੰ ਜਿੱਤਣ ਲਈ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਵਿਵਾਦ ਇੱਕ ਹਫਤੇ ਵਿਚ ਸੁਲਝਾ ਲਿਆ ਆਵੇਗਾ। ਉਨ੍ਹਾਂ ਸੁਨੀਲ ਜਾਖੜ ਨਾਲ ਮੱਤਭੇਦ ਹੋਣ ਤੋਂ ਇਨਕਾਰ ਕੀਤਾ।

ਰਾਹੁਲ ਨੂੰ ਬਿਨਾਂ ਮਿਲੇ ਪਰਤੇ ਅਮਰਿੰਦਰ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਦੋ ਦਿਨਾਂ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੀਟਿੰਗ ਲਈ ਨਾ ਬੁਲਾਏ ਜਾਣ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ। ਰਾਹੁਲ ਗਾਂਧੀ ਨੇ ਹਾਲਾਂਕਿ ਪਾਰਟੀ ਦੇ ਛੋਟੇ ਆਗੂਆਂ ਨੂੰ ਵੀ ਮੁਲਾਕਾਤ ਦਾ ਸਮਾਂ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਅਮਰਿੰਦਰ ਮੰਗਲਵਾਰ ਨੂੰ ਖੜਗੇ ਕਮੇਟੀ ਨਾਲ ਮੁਲਾਕਾਤ ਕਰਨ ਮਗਰੋਂ ਗਾਂਧੀ ਪਰਿਵਾਰ ਦਾ ਸੱਦਾ ਆਉਣ ਦੀ ਉਡੀਕ ਵਿਚ ਦਿੱਲੀ ਰੁਕ ਗਏ ਸਨ। ਜਦੋਂ ਕੋਈ ਗੱਲ ਨਾ ਬਣੀ ਤਾਂ ਮੁੱਖ ਮੰਤਰੀ ਅੱਜ ਸਵੇਰੇ 11 ਵਜੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਗਏ। ਅਮਰਿੰਦਰ ਨੇ ਪਾਰਟੀ ਆਗੂਆਂ ਨੂੰ ਮੰਗਲਵਾਰ ਰਾਤ ਡਿਨਰ ਵੀ ਦਿੱਤਾ, ਜਿਸ ਵਿਚ ਰਾਣਾ ਸੋਢੀ, ਰਵਨੀਤ ਬਿੱਟੂ, ਗੁਰਜੀਤ ਔਜਲਾ, ਅਸ਼ਵਨੀ ਸੇਖੜੀ, ਮਨੀਸ਼ ਤਿਵਾੜੀ ਆਦਿ ਸ਼ਾਮਲ ਸਨ। 

ਜਾਖੜ ਨੇ ਅਮਰਿੰਦਰ ਦੇ ਸਲਾਹਕਾਰਾਂ ’ਤੇ ਉਂਗਲ ਚੁੱਕੀ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਦੇ ਸਲਾਹਕਾਰਾਂ ’ਤੇ ਸੁਆਲ ਉਠਾਏ ਹਨ। ਇਸ ਤੋਂ ਬਿਨਾਂ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਕੋਲ ਪਾਰਟੀ ਦੀ ਮਜ਼ਬੂਤੀ ਅਤੇ ਨੇਤਾਵਾਂ ਵਿਚਲੇ ਵਿਚਾਰਧਾਰਕ ਮੱਤਭੇਦਾਂ ਨੂੰ ਦੂਰ ਕਰਨ ਦਾ ਮਾਮਲਾ ਵਿਚਾਰਿਆ। ਜਾਖੜ ਨੇ ਰਾਹੁਲ ਨੂੰ ਮਸ਼ਵਰਾ ਦਿੱਤਾ ਕਿ ਛੇਤੀ ਨਿਪਟਾਰਾ ਪਾਰਟੀ ਲਈ ਮਜ਼ਬੂਤੀ ਵਾਲਾ ਹੋਵੇਗਾ।  

ਬਾਜਵਾ ਅੱਜ ਕਰਨਗੇ ਨੌਕਰੀ ਵਾਪਸ

ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਲੋਕ ਦਬਾਓ ਬਣਨ ਮਗਰੋਂ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਲੜਕੇ ਨੂੰ ਮਿਲੀ ‘ਇੰਸਪੈਕਟਰ’ ਦੀ ਨੌਕਰੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ। ਹਰੀਸ਼ ਰਾਵਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਾਜਵਾ ਭਲਕੇ ਵੀਰਵਾਰ ਨੂੰ ਇਸ ਬਾਰੇ ਪ੍ਰੈੱਸ ਕਾਨਫਰੰਸ ਵੀ ਕਰਨਗੇ। ਉਧਰ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪਰਿਵਾਰ ਵੱਲੋਂ ਵੀ ਛੇਤੀ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਭਾਵੇਂ ਇਹ ਨੌਕਰੀਆਂ ਵਾਪਸ ਕਰ ਦਿੱਤੀਆਂ ਜਾਣ, ਪਰ ਪਾਰਟੀ ਦੇ ਅਕਸ ਨੂੰ ਲੱਗੀ ਢਾਹ ਦੀ ਭਰਪਾਈ ਕਰਨੀ ਔਖੀ ਹੋਵੇਗੀ। 



Related posts

ਟੈਕਨੀਕਲ ਯੂਨੀਵਰਸਿਟੀ ਵਿੱਚ ਲੱਗਾ ਵਿਗਿਆਨ ਮੇਲਾ

February 4, 2023

ਲਾਪਤਾ ਦਰਜੀ ਦੇ ਪਰਿਵਾਰ ਵੱਲੋਂ ਮਦਦ ਦੀ ਅਪੀਲ

February 4, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਟੈਕਨੀਕਲ ਯੂਨੀਵਰਸਿਟੀ ਵਿੱਚ ਲੱਗਾ ਵਿਗਿਆਨ ਮੇਲਾ
  • ਲਾਪਤਾ ਦਰਜੀ ਦੇ ਪਰਿਵਾਰ ਵੱਲੋਂ ਮਦਦ ਦੀ ਅਪੀਲ
  • ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਦੇ ਘਰ ਦੀ ਜਾਂਚ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਟੈਕਨੀਕਲ ਯੂਨੀਵਰਸਿਟੀ ਵਿੱਚ ਲੱਗਾ ਵਿਗਿਆਨ ਮੇਲਾ

February 4, 2023

ਲਾਪਤਾ ਦਰਜੀ ਦੇ ਪਰਿਵਾਰ ਵੱਲੋਂ ਮਦਦ ਦੀ ਅਪੀਲ

February 4, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In